ਸਿੱਧੂ ਦੇ ਅਸਤੀਫੇ 'ਤੇ Raja Warring ਦਾ ਬਿਆਨ, 'ਮਿਲ ਕੇ ਦੂਰ ਕਰਾਂਗੇ ਨਰਾਜ਼ਗੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪਰਿਵਾਰ ਦੀ ਆਪਸੀ ਗੱਲ ਹੈ ਜੇ ਕੋਈ ਨਰਾਜ਼ਗੀ ਹੋਈ ਆਪਸ ਵਿਚ ਸੁਲਝਾ ਲਈ ਜਾਵੇਗੀ'

Amrinder Singh Raja Warring

 

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਹਲਚਲ ਮਚ ਗਈ ਹੈ। ਸਿੱਧੂ ਦੇ ਅਸਤੀਫੇ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਦਿੱਤਾ ਕਿ ਪਰਿਵਾਰ ਦੀ ਆਪਸੀ ਗੱਲ ਹੈ ਜੇ ਕੋਈ ਨਰਾਜ਼ਗੀ ਹੋਈ ਆਪਸ ਵਿਚ ਸੁਲਝਾ ਲਈ ਜਾਵੇਗੀ।

 

 

ਨਵਜੋਤ ਸਿੰਘ ਸਿੱਧੂ ਬੜੇ ਹੀ ਸੂਝਵਾਨ ਵਿਅਕਤੀ ਹਨ ਅਤੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਆਗੂ ਹਨ। ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਉਹਨਾਂ ਦੇ ਮੋਢਿਆ ਤੇ ਜ਼ਿੰਮੇਵਾਰੀ ਹੈ।

 

 

ਹੁਣ ਕੀ ਗੱਲ ਹੋਈ ਹੈ ਇਹ ਤਾਂ ਮਿਲ ਕੇ ਹੀ ਪਤਾ ਲੱਗੇਗਾ। ਰਾਜਾ ਵੜਿੰਗ  ਨੇ ਕਿਹਾ ਕਿ ਨਵਜੋਤ ਸਿਂਘ ਸਿੱਧੂ ਉਹਨਾਂ ਦੇ ਵੱਡੇ ਭਰਾ ਵਰਗੇ ਹਨ। ਉਹਨਾਂ ਨਾਲ ਮਿਲ ਕੇ ਗੱਲ ਕਰਾਂਗੇ।