ਚੀਨ ’ਚ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ ’ਚ

ਏਜੰਸੀ

ਖ਼ਬਰਾਂ, ਪੰਜਾਬ

ਚੀਨ ’ਚ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ ’ਚ

image

ਬੀਜਿੰਗ, 27 ਸਤੰਬਰ : ਚੀਨ ਦੀ ਜਿੱਦ ਕਾਰਨ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ ’ਚ ਨਜ਼ਰ ਆ ਰਿਹਾ ਹੈ। ਭਾਰਤ ਨੇ ਕੋਵਿਡ-19 ਮਹਾਮਾਰੀ ਕਾਰਨ ਫੱਸੇ ਭਾਰਤੀ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਵਾਪਸ ਭੇਜਣ ਲਈ ਚੀਨ ਵਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰਨ ’ਤੇ ਨਿਰਾਸ਼ਾ ਜਾਂ ਇਤਰਾਜ਼ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਇਸ ਰਵੱਈਏ ਨੂੰ ਇਕ ਨਿਰੋਲ ਮਾਨਵਤਾਵਾਦੀ ਮੁੱਦੇ ਦੇ ਪ੍ਰਤੀ ਗ਼ੈਰ ਵਿਗਿਆਨਿਕ ਪਹੁੰਚ ਦਸਿਆ ਹੈ। ਭਾਰਤ ਵਿਚ ਕਰੀਬ 23,000 ਤੋਂ ਵਧ ਭਾਰਤੀ ਵਿਦਿਆਰਥੀ ਅਤੇ ਸੈਕੜੇਂ ਭਾਰਤੀ ਕਾਰੋਬਾਰੀ ਅਤੇ ਕਾਮੇ ਆਪਣੇ ਪਰਿਵਾਰਾਂ ਨਾਲ ਪਿਛਲੇ ਇਕ ਸਾਲ ਤੋਂ ਫਸੇ ਹੋਏ ਹਨ ਕਿਉਂਕਿ ਚੀਨ ਨੇ ਕੋਵਿਡ-19 ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰ ਦਿਤਾ ਹੈ।
ਇਨ੍ਹਾਂ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਮੈਡੀਸਨ ਦੀ ਪੜ੍ਹਾਈ ਕਰ ਰਹੇ ਹਨ। ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ 23 ਸਤੰਬਰ ਨੂੰ ਚੀਨ-ਭਾਰਤ ਸੰਬੰਧਾਂ ਚੌਥੇ ਉੱਚ ਪੱਧਰੀ ਟਰੈਕ-2 ਸੰਵਾਦ ਵਿਚ ਇਨ੍ਹਾਂ ਫਸੇ ਹੋਏ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਸੀ। ਮਿਸਰੀ ਨੇ ਕਿਹਾ , ’ਅਜਿਹੇ ਘੱਟ ਗੁੰਝਲਦਾਰ ਮੁੱਦਿਆਂ ਜਿਨ੍ਹਾਂ ਵਿਚ ਪੂਰੀ ਤਰ੍ਹਾਂ ਨਾਲ ਨਿਰੋਲ ਮਾਨਵਤਾਵਾਦੀ ਪ੍ਰਸੰਗ ਹੁੰਦਾ ਹੈ ਅਤੇ ਜਿਹੜੇ ਦੁਵੱਲੇ ਕੂਟਨੀਤਕ ਰੁਖਾਂ ਨਾਲ ਜੁੜੇ ਨਹੀਂ ਹੁੰਦੇ, ਜਿਵੇਂ ਕਿ ਭਾਰਤ ਵਿਚ ਫਸੇ ਵਿਦਿਆਰਥੀ, ਕਾਰੋਬਾਰੀ ਅਤੇ ਪਰਿਵਾਰ ਨੂੰ ਆਵਾਜਾਈ ਦੀ ਆਗਿਆ ਦੇਣ ਦੇ ਪ੍ਰਤੀ ਵਧੇਰੇ ਸੰਤੁਲਿਤ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਣੀ ਚਾਹੀਦੀ ਹੈ।’
ਉਨ੍ਹਾਂ ਨੇ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਨੇ ਵਪਾਰ ਅਤੇ ਵਣਜ ਸਬੰਧ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ- ਉਦਾਹਰਣ ਲਈ ਚੀਨੀ ਕਾਰੋਬਾਰੀਆਂ ਲਈ ਭਾਰਤੀ ਵੀਜ਼ਾ ਜਾਰੀ ਰੱਖਿਆ। ਹਾਲਾਂਕਿ ਸਾਨੂੰ ਇਹ ਜਾਣ ਕੇ ਨਿਰਾਸ਼ਾ ਹੋਈ ਕਿ ਭਾਰਤੀ ਵਿਦਿਆਰਥੀਆਂ ,ਕਾਰੋਬਾਰੀਆਂ, ਮਰੀਨ ਕਰੂ ਅਤੇ ਨਿਰਯਾਤਕਾਂ  ਦੇ ਸਾਹਮਣੇ ਆ ਰਹੀਆਂ ਕਈ ਸਮੱਸਿਆਵਾਂ ਦੇ ਸਬੰਧ ਵਿਚ ਅਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨ ਪਰਤਣ ਵਾਲੇ ਵਿਦੇਸ਼ੀਆਂ ’ਤੇ ਯਾਤਰਾ ਪਾਬੰਦੀ ਹਟਾਉਣ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਬੀਜਿੰਗ ਅੰਤਰਰਾਸ਼ਟਰੀ ਯਾਤਰਾ ਨਾਲ ਸਬੰਧਿਤ ਮੁੱਦਿਆਂ ਦੇ ਸਾਰੇ ਪੱਖਾਂ ਦੇ ਨਾਲ ਕਰੀਬੀ ਸੰਵਾਦ ਬਣਾਏ ਰੱਖਣ ਨੂੰ ਲੈ ਕੇ ਤਿਆਰ ਹੈ।