ਪਹਿਲਾਂ ਵੀ ਲਿਖਿਆ ਸੀ ਪੱਤਰ ਪਰ ਕਾਰਵਾਈ ਨਾ ਹੋਣ 'ਤੇ ਕੀਤੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਪਹਿਲਾਂ ਵੀ ਲਿਖਿਆ ਸੀ ਪੱਤਰ ਪਰ ਕਾਰਵਾਈ ਨਾ ਹੋਣ 'ਤੇ ਕੀਤੇ ਹੁਕਮ

image

ਮੁੱਖ ਮੰਤਰੀ ਨੇ ਅਪਣੀ ਸਕਿਊਰਿਟੀ ਘਟਾਉਣ ਲਈ ਮੁੜ ਕੀਤੇ ਡੀ.ਜੀ.ਪੀ. ਨੂੰ  ਹੁਕਮ


ਚੰਡੀਗੜ੍ਹ, 27  ਸਤੰਬਰ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੁਆਲੇ ਘੁਮਦੇ ਸਕਿਉਰਿਟੀ ਦੇ ਵੱਡੇ ਕਾਫ਼ਲੇ ਕਾਰਨ ਨਾਰਾਜ਼ ਹਨ | ਉਨ੍ਹਾਂ ਅੱਜ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ  ਮੁੜ ਪੱਤਰ ਲਿਖ ਕੇ ਹੁਕਮ ਦਿਤੇ ਹਨ ਕਿ ਉਨ੍ਹਾਂ ਦੀ ਸਕਿਉਰਿਟੀ ਤੁਰਤ ਘਟਾਈ ਜਾਵੇ | ਉਨ੍ਹਾਂ ਡੀ.ਜੀ.ਪੀ. ਨੂੰ  ਲਖੇ ਪੱਤਰ 'ਚ ਕਿਹਾ ਮੇਰੇ ਵਲੋਂ 22 ਸਤੰਬਰ ਨੂੰ  ਕੀਤੀ ਹਦਾਇਤ ਦੇ ਬਾਵਜੂਦ ਮੇਰੀ ਸਕਿਉਰਿਟੀ 'ਚ ਤੈਨਾਤ ਅਮਲੇ ਨੂੰ  ਘਟਾਉਣ ਲਈ ਕਾਰਵਾਈ ਨਹੀਂ ਹੋਈ | ਵਰਨਣਯੋਗ ਹੈ ਕਿ ਜਲੰਧਰ ਦੌਰੇ ਸਮੇਂ ਵੀ ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨਾਲ ਤੈਨਾਤ ਸਕਿਉਰਿਟੀ ਦੀ ਵੱਡੀ ਫ਼ੌਜ ਤੈਨਾਤ ਹੋਣ ਬਾਰੇ ਟਿਪਣੀਆਂ ਕੀਤੀਆਂ ਸਨ | ਉਨ੍ਹਾਂ ਕਿਹਾ ਸੀ ਕਿ ਮੈਨੂੰ ਕਿਸੇ ਨੇ ਮਾਰ ਕੇ ਕੀ ਲੈਣਾ ਹੈ ਪਰ ਮੇਰੇ ਨਾਲ 1000 ਮੁਲਾਜ਼ਮਾਂ ਦੀ ਸਕਿਉਰਿਟੀ ਤੈਨਾਤ ਹੈ | ਉਨ੍ਹਾਂ ਕਿਹਾ ਸੀ 2-2 ਕਰੋੜ ਦੀ ਕਮਰੇ ਜਿੱਡੀ ਗੱਡੀ ਹੈ ਪਰ ਮੈਂ ਕੋਈ ਸੁਖਬੀਰ ਬਾਦਲ ਤਾਂ ਨਹੀਂ ਹਾਂ | ਉਨ੍ਹਾਂ ਉਸ ਸਮੇਂ ਵੀ ਕਿਹਾ ਸੀ ਕਿ ਮੈਂ ਅਪਣੀ ਸਕਿਉਰਿਟੀ ਘਟਾਉਣ ਲਈ ਉਚ ਅਧਿਕਾਰੀਆਂ ਨੂੰ  ਕਿਹਾ ਹੋਇਆ ਹੈ | ਇਸੇ ਦੌਰਾਨ ਅੱਜ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਅਪਣੇ ਸਾਥੀ ਮੰਤਰੀਆਂ ਨੂੰ  ਅਪਣੀ ਸਕਿਉਰਿਟੀ ਘੱਟ ਕਰਨ ਦੀ ਸਲਾਹ ਦਿਤੀ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ  ਵੀ ਦਿੱਕਤਾਂ ਆਉਂਦੀਆਂ ਹਨ | ਵਾਧੂ ਸੁਰਖਿਆ ਹਟਾ ਕਿ ਅਸੀਂ ਉਨ੍ਹਾਂ ਨੂੰ  ਹੋਰ ਥਾਂ 'ਤੇ ਵਰਤੋਂ ਕਰ ਸਕਦੇ ਹਾਂ |