ਭਾਰਤ ਵਿਚ ਕਣਕ ਦੀ ਬਰਾਮਦ 'ਤੇ ਪਾਬੰਦੀ ਕਾਰਨ ਸਿੰਗਾਪੁਰ ਵਿਚ ਆਟਾ ਹੋਇਆ ਮਹਿੰਗਾ
ਭਾਰਤ ਵਿਚ ਕਣਕ ਦੀ ਬਰਾਮਦ 'ਤੇ ਪਾਬੰਦੀ ਕਾਰਨ ਸਿੰਗਾਪੁਰ ਵਿਚ ਆਟਾ ਹੋਇਆ ਮਹਿੰਗਾ
ਸਿੰਗਾਪੁਰ, 27 ਸਤੰਬਰ : ਭਾਰਤ ਵਿਚ ਕਣਕ ਦੀ ਬਰਾਮਦ 'ਤੇ ਮਈ ਤੋਂ ਪਾਬੰਦੀ ਲਾਗੂ ਹੋਣ ਦਾ ਅਸਰ ਸਿੰਗਾਪੁਰ ਦੇ ਹੋਟਲਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ 'ਤੇ ਨਜ਼ਰ ਆ ਰਿਹਾ ਹੈ | ਮੰਗਲਵਾਰ ਨੂੰ ਪ੍ਰਕਾਸ਼ਤ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਖਾਸ ਤੌਰ 'ਤੇ ਰੋਟੀ ਪਸੰਦ ਕਰਨ ਵਾਲੇ ਪੰਜਾਬੀ ਲੋਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ |
ਸੁਪਰਮਾਰਕੀਟ ਚੇਨ ਫ਼ੇਅਰਪ੍ਰਾਈਜ਼ ਨੇ ਕਿਹਾ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਮੰਗ ਵਧਣ ਕਾਰਨ ਕਣਕ ਦੇ ਆਟੇ ਦੀ ਸਪਲਾਈ ਘੱਟ ਰਹੀ ਹੈ | ਭਾਰਤ ਵਿਚ ਕਣਕ ਅਤੇ ਆਟੇ ਦੀ ਬਰਾਮਦ 'ਤੇ ਪਾਬੰਦੀ ਕਾਰਨ ਇਹ ਸਥਿਤੀ ਹੋ ਸਕਦੀ ਹੈ | 'ਦਿ ਸਟਰੇਟਸ ਟਾਈਮਜ਼' ਦੀ ਇਕ ਰਿਪੋਰਟ ਦੇ ਅਨੁਸਾਰ ਫ਼ੇਅਰਪ੍ਰਾਈਜ਼ ਦੇ ਸਪਲਾਇਰ ਹੁਣ ਸ੍ਰੀਲੰਕਾ, ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਵਰਗੇ ਵੱਖ-ਵੱਖ ਦੇਸ਼ਾਂ ਤੋਂ ਕਣਕ ਦਾ
ਆਟਾ ਖ਼ਰੀਦ ਰਹੇ ਹਨ |
ਇਥੇ ਇਕ ਪ੍ਰਮੁੱਖ ਭੋਜਨਸਾਲਾ, ਸਕੁੰਤਲਾ ਦੇ ਮੈਨੇਜਿੰਗ ਡਾਇਰੈਕਟਰ ਮਾਥਵਨ ਆਦਿ ਬਾਲਕਿ੍ਸਨਨ ਨੇ ਕਿਹਾ, T(ਕਣਕ) ਆਟੇ ਦੀ ਕਮੀ ਸਾਡੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰੇਗੀ | ਅਸੀਂ ਅਪਣੇ ਗਾਹਕਾਂ 'ਤੇ ਲਾਗਤ ਦਾ ਸਾਰਾ ਬੋਝ ਨਹੀਂ ਪਾ ਸਕਦੇ | ਸਾਨੂੰ ਕੀਮਤਾਂ ਨੂੰ ਘੱਟ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ | ਉਨ੍ਹਾਂ ਦਸਿਆ ਕਿ ਰੈਸਟੋਰੈਂਟ ਨੂੰ ਭਾਰਤ ਤੋਂ ਕਣਕ ਦੇ ਆਟੇ ਲਈ ਪੰਜ ਸਿੰਗਾਪੁਰ ਡਾਲਰ (3.48 ਅਮਰੀਕੀ ਡਾਲਰ) ਪ੍ਰਤੀ ਕਿਲੋਗ੍ਰਾਮ ਦਾ ਭੁਗਤਾਨ ਕਰਨਾ ਪੈਂਦਾ ਸੀ, ਪਰ ਹੁਣ ਦੁਬਈ ਤੋਂ ਆਉਣ ਵਾਲਾ ਆਟਾ 15 ਸਿੰਗਾਪੁਰ ਡਾਲਰ (10.45 ਅਮਰੀਕੀ ਡਾਲਰ) ਪ੍ਰਤੀ ਕਿਲੋ ਹੈ |
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ, ਸਿੰਗਾਪੁਰ ਸਾਲਾਨਾ 2-2.5 ਲੱਖ ਟਨ ਕਣਕ ਅਤੇ 1-1.2 ਲੱਖ ਟਨ ਕਣਕ ਦਾ ਆਟਾ ਦਰਾਮਦ ਕਰਦਾ ਹੈ | ਦਿ ਬਿਜਨਸ ਟਾਈਮਜ਼ ਨੇ ਦਸਿਆ ਕਿ 2020 ਵਿਚ ਸਿੰਗਾਪੁਰ ਨੇ ਕੁਲ ਕਣਕ ਦੇ ਆਟੇ ਵਿਚ 5.8 ਫ਼ੀ ਸਦੀ ਭਾਰਤ ਤੋਂ ਆਯਾਤ ਕੀਤਾ ਗਿਆ ਸੀ | (ਏਜੰਸੀ)