ਕਾਂਗਰਸ ਪ੍ਰਧਾਨ ਦੀ ਚੋਣ: ਗਹਿਲੋਤ ਬਾਰੇ ਸ਼ੰਕਿਆਂ ਦਰਮਿਆਨ ਪਵਨ ਬਾਂਸਲ ਨੇ ਮੰਗਵਾਇਆ ਨਾਮਜ਼ਦਗੀ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਪ੍ਰਧਾਨ ਦੀ ਚੋਣ: ਗਹਿਲੋਤ ਬਾਰੇ ਸ਼ੰਕਿਆਂ ਦਰਮਿਆਨ ਪਵਨ ਬਾਂਸਲ ਨੇ ਮੰਗਵਾਇਆ ਨਾਮਜ਼ਦਗੀ ਪੱਤਰ

image

ਨਵੀਂ ਦਿੱਲੀ, 27 ਸਤੰਬਰ : ਕਾਂਗਰਸ ਦੀ ਰਾਜਸਥਾਨ ਇਕਾਈ ਵਿਚ ਪੈਦਾ ਹੋਏ ਸੰਕਟ ਕਾਰਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪ੍ਰਧਾਨ ਅਹੁਦੇ ਲਈ ਚੋਣ ਲੜਨ  ਨੂੰ  ਲੈ ਕੇ ਪੈਦਾ ਹੋਏ ਸੰਕਿਆਂ ਦਰਮਿਆਨ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਨੇ ਮੰਗਲਵਾਰ ਨੂੰ  ਨਾਮਜ਼ਦਗੀ ਪੱਤਰ ਮੰਗਵਾਇਆ | ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਖੁਦ ਚੋਣ ਲੜਨਗੇ ਜਾਂ ਕਿਸੇ ਹੋਰ ਉਮੀਦਵਾਰ ਦੀ ਤਰਫੋਂ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ | ਇਸ ਦੌਰਾਨ, ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਬਾਂਸਲ Tਸ਼ਾਇਦ ਕਿਸੇ ਦਾ ਸਮਰਥਨ ਕਰਨਗੇ ਅਤੇ ਖੁਦ ਚੋਣ ਨਹੀਂ ਲੜਨਗੇ |''
ਮਿਸਤਰੀ ਨੇ ਮੰਗਲਵਾਰ ਨੂੰ  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ  ਚੋਣ ਸਥਿਤੀ ਬਾਰੇ ਜਾਣਕਾਰੀ ਦਿਤੀ ਅਤੇ ਡੈਲੀਗੇਟ (ਇਲੈਕਟੋਰਲ ਕਾਲਜ ਦੇ ਮੈਂਬਰ) ਵਜੋਂ ਉਨ੍ਹਾਂ ਦਾ ਪਛਾਣ ਪੱਤਰ ਸੌਂਪਿਆ | ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮਿਸਤਰੀ ਨੇ ਪੱਤਰਕਾਰਾਂ ਨੂੰ  ਕਿਹਾ, ''ਹੁਣ ਤਕ ਦੀ ਸਥਿਤੀ ਬਾਰੇ ਜਾਣਕਾਰੀ ਦੇਣੀ ਸੀ, ਇਸ ਲਈ ਅਸੀਂ (10 ਜਨਪਥ) ਗਏ | ਸੋਨੀਆ ਵੀ ਉੱਤਰ ਪ੍ਰਦੇਸ਼ ਤੋਂ ਡੈਲੀਗੇਟ ਹਨ ਅਤੇ ਉਨ੍ਹਾਂ ਨੂੰ   ਪਛਾਣ ਪੱਤਰ ਦੇਣਾ ਸੀ | ਉਹ ਪਾਰਟੀ ਦੀ ਪ੍ਰਧਾਨ ਹੈ, ਇਸ ਲਈ ਉਨ੍ਹਾਂ ਨੇ ਮਿਲ ਕੇ ਪਛਾਣ ਪੱਤਰ ਦਿਤਾ |''ਮਿਸਤਰੀ ਮੁਤਾਬਕ ਕਿਸ-ਕਿਸ ਨੇ ਫਾਰਮ ਲਏ ਹਨ, ਡੈਲੀਗੇਟਾਂ ਦੀ ਸਥਿਤੀ ਕੀ ਹੈ, ਇਸ ਬਾਰੇ ਜਾਣਕਾਰੀ ਸੋਨੀਆ ਗਾਂਧੀ ਨੂੰ  ਦੇ ਦਿਤੀ ਗਈ ਹੈ |
ਉਨ੍ਹਾਂ ਦਸਿਆ, ''ਸਸੀ ਥਰੂਰ ਫਾਰਮ ਲਏ ਗਏ ਹਨ | ਪਵਨ ਕੁਮਾਰ ਬਾਂਸਲ  ਸ਼ਾਇਦ ਕਿਸੇ ਦਾ ਸਮਰਥਨ ਕਰਨ ਲਈ ਨਾਮਜ਼ਦਗੀ ਪੱਤਰ ਲੈ ਗਏ, ਉਹ ਅਪਣੇ ਲਈ ਨਹੀਂ ਲੈ ਕੇ ਗਏ | ਇਹ ਪੁੱਛੇ ਜਾਣ 'ਤੇ ਕਿ ਕੀ ਬਾਂਸਲ ਚੋਣ ਲੜਨਗੇ, ਮਿਸਤਰੀ ਨੇ ਕਿਹਾ, ''ਮੈਂ ਅਜਿਹਾ ਨਹੀਂ ਕਹਾਂਗਾ... ਮੇਰੇ ਲਈ ਇਹ ਕਹਿਣਾ ਜਲਦਬਾਜੀ ਹੋਵੇਗੀ | ਮੈਂ ਅੰਦਾਜਾ ਨਹੀਂ ਲਗਾਵਾਂਗਾ |'' 
ਇਹ ਪੁੱਛੇ ਜਾਣ 'ਤੇ ਕਿ ਕੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਬਾਰੇ ਗਹਿਲੋਤ ਦੇ ਪੱਖ ਤੋਂ ਕੋਈ ਜਾਣਕਾਰੀ ਆਈ ਹੈ, ਮਿਸਤਰੀ ਨੇ ਕਿਹਾ, Tਕੋਈ ਜਾਣਕਾਰੀ ਨਹੀਂ ਆਈ ਹੈ | ਉਨ੍ਹਾਂ ਦੇ ਕਿਸੇ ਵੀ ਨੁਮਾਇੰਦੇ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ | ਜੇਕਰ ਕਿਸੇ ਨੇ ਲਿਖਿਆ ਸੀ ਕਿ ਉਹ ਸੋਮਵਾਰ ਨੂੰ  ਨਾਮਜਦਗੀ ਪੱਤਰ ਦਾਖ਼ਲ ਕਰਨ ਜਾ ਰਹੇ ਹਨ ਤਾਂ ਇਹ ਸਹੀ ਨਹੀਂ ਹੈ |''     (ਏਜੰਸੀ)