ਬਟਾਲਾ ਦੇ ਗਊਸ਼ਾਲਾ 'ਚ 14 ਗਾਵਾਂ ਦੀ ਭੇਤਭਰੀ ਹਾਲਤ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਂਚ 'ਚ ਜੁਟੀ ਪੁਲਿਸ

photo

 

ਬਟਾਲਾ : ਬਟਾਲਾ ਸ਼ਹਿਰ ਦੀ ਗਊਸ਼ਾਲਾ 'ਚ ਦੇਰ ਰਾਤ ਨੂੰ ਅਚਾਨਕ ਇਕ-ਇਕ ਕਰਕੇ ਕਰੀਬ 14 ਗਊਆਂ ਦੀ ਤੜਪ ਤੜਪ ਕੇ ਮੌਤ ਹੋ ਗਈ। ਇਸ ਮਾਮਲੇ ਦਾ ਪਤਾ ਚਲਦੇ ਹੀ ਗਊਸ਼ਾਲਾ 'ਚ ਹਿੰਦੂ ਸੰਗਠਨਾਂ ਦੇ ਆਗੂ ਅਤੇ ਸਥਾਨਿਕ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਬਟਾਲਾ ਦੇ ਐਲ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਵੈਟਨਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਮੌਕੇ ਉਤੇ ਪਹੁੰਚ ਗਈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਗਾਵਾਂ ਦੇ ਚਾਰੇ 'ਚ ਕੋਈ ਜ਼ਹਿਰੀਲੀ ਚੀਜ਼ ਹੋ ਸਕਦੀ ਹੈ ਜਿਸ ਨਾਲ ਉਹਨਾਂ ਦੀ ਮੌਤ ਹੋਈ ਹੈ। 

ਇਹ ਵੀ ਪੜ੍ਹੋ: ਤਲਾਕਸ਼ੁਦਾ ਔਰਤ ਅਤੇ ਵਿਆਹੁਤਾ ਪੁਰਸ਼ ਨੇ ਸੁਰੱਖਿਆ ਦੀ ਮੰਗ ਕੀਤੀ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਪ੍ਰਭਾਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਗਊ ਸ਼ੈੱਡ 'ਚ ਕੁਝ ਗਊਆਂ ਦੀ ਅਚਾਨਕ ਮੌਤ ਹੋ ਗਈ ਹੈ। ਜਦੋਂ ਉਹ ਆਪਣੇ ਸਾਥੀਆਂ ਸਮੇਤ ਗਊਸ਼ਾਲਾ ਪਹੁੰਚਿਆ ਤਾਂ 10 ਦੇ ਕਰੀਬ ਗਊਆਂ ਮਰੀਆਂ ਪਈਆਂ ਸਨ। ਉਸ ਨੇ ਦੱਸਿਆ ਕਿ ਗਾਵਾਂ ਦੇ ਪੇਟ ਫੁੱਲੇ ਹੋਏ ਸਨ।

ਇਹ ਵੀ ਪੜ੍ਹੋ: ਵਿਸ਼ਵ ਰੇਬੀਜ਼ ਦਿਵਸ: ਪੰਜਾਬ 'ਚ ਕੁੱਤਿਆਂ ਦੇ ਵੱਢਣ ਦੇ ਹੈਰਾਨ ਕਰਨ ਵਾਲੇ ਅੰਕੜੇ 

ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਜਿਸ ਵਿਅਕਤੀ ਦੀ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |