Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ’ਚ ਲਏ ਗਏ ਅਹਿਮ ਫੈਸਲੇ
Amritsar News : ਸਰਕਾਰ ਨੂੰ ਅਪੀਲ ਕੀਤੀ ਕਿ ਕੰਗਨਾ ਦੀ ਫਿਲਮ ’ਤੇ ਤੁਰੰਤ ਲਗਾਈ ਜਾਵੇ ਰੋਕ
Amritsar News : ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਅੰਤ੍ਰਿੰਗ ਕਮੇਟੀ ਨੇ ਕਈ ਅਹਿਮ ਫੈਸਲੇ ਲਏ। ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਦਿਵਸ ਜੋ 2025 'ਚ ਆ ਰਿਹਾ ਹੈ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ।
ਇਸ ਦੌਰਾਨ ਪ੍ਰਧਾਨ ਧਾਮੀ ਨੇ ਕਿਹਾ ਮੇਘਾਲਿਆ ਸਰਕਾਰ ਵੱਲੋਂ ਸ਼ਿਲਾਂਗ 'ਚ ਪੰਜਾਬੀ ਕਲੌਨੀ ਹੈ, ਜਿਥੇ ਇਕ ਗੁਰੂਘਰ ਵੀ ਹੈ ਅਤੇ ਇਸ ਨੂੰ ਢਹਾਉਣ ਲਈ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉੱਥੇ ਦੇ ਸਕੱਤਰ ਅਤੇ ਗਵਰਨਰ ਨੂੰ ਮਿਲ ਕੇ ਆਏ ਹਨ। ਜਿਥੇ ਇਨ੍ਹਾਂ ਨੇ ਮੇਘਾਲਿਆ ਦਾ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਦੇ ਪੰਜਾਬੀ ਇੱਥੇ ਵਸਦੇ ਹਨ ਤੇ ਜੋ ਫੈਸਲਾ ਲਿਆ ਗਿਆ ਹੈ ਉਸ 'ਤੇ ਰੋਕ ਲਾਈ ਜਾਵੇ। ਗੁਰੂ ਘਰ ਅਤੇ ਸਿੱਖਾਂ ਦੀ ਰਿਹਾਇਸ਼ ਨਾ ਢਾਹਿਆ ਜਾਵੇ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ।
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮੀਤ ਸ਼ਾਹ ਨੂੰ ਵੀ ਬੇਨਤੀ ਕਰਦੀ ਹੈ ਕਿ ਉਹ ਵੀ ਇਸ ਮਾਮਲੇ 'ਚ ਸ਼ਾਮਲ ਹੋਣ ਤਾਂ ਜੋ ਇਸ ਕਾਰਵਾਈ ਨੂੰ ਤਰੁੰਤ ਰੋਕਿਆ ਜਾਵੇ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਬਾਰੇ ਕਿਹਾ ਕਿ ਸਿੱਖਾਂ ਦੀ ਇੱਛਾ ਹੈ ਕਿ ਉਹ ਹਰ ਸਾਲ ਉੱਥੇ ਜਾ ਕੇ ਗੁਰੂ ਪੁਰਬ ਮਨਾਉਣ ਪਰ ਇਸ ਵਾਸਤੇ ਵੀਜ਼ਾ ਲੈ ਕੇ ਜਾਣਾ ਪੈਂਦਾ ਹੈ। ਇਸ ਲਈ ਭਾਰਤ ਸਰਕਾਰ ਪਾਸਪੋਰਟ ਦੀ ਸ਼ਰਤ ਨੂੰ ਤੁਰੰਤ ਰੱਦ ਕਰੇ।
ਪ੍ਰਧਾਨ ਧਾਮੀ ਨੇ ਕਿਹਾ ਕਿ ਕੰਗਨਾ ਦੀ ਫ਼ਿਲਮ ‘‘ਐਮਰਜੈਂਸੀ ’’ 'ਚ ਜਰਨੈਲ ਸਿੰਘ ਭੰਡਰਾਵਾਲੇ ਨੂੰ ਅੱਤਵਾਦੀ ਦਿਖਾਉਣਾ ਸਹੀ ਨਹੀਂ ਹੈ। ਇਸ ਲਈ ਸੈਂਸਰ ਬੋਰਡ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿ ਸ਼੍ਰੋਮਣੀ ਕਮੇਟੀ ਇਸ ਫ਼ਿਲਮ ਨਿਖੇਧੀ ਹੀ ਨਹੀਂ ਸਗੋਂ ਕਿਸੇ ਵੀ ਸ਼ਰਤ ਦੇ ਚੱਲਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਸੈਂਸਰ ਬੋਰਡ ਨੇ ਖਾਲੜਾ ਸਾਬ੍ਹ 'ਤੇ ਬਣਾਈ ਫਿਲਮ 'ਪੰਜਾਬ 95' 'ਤੇ ਫਟਾ ਫਟ ਕੱਟ ਲਗਾਉਣ ਲਈ ਕਿਹਾ ਹੈ ਪਰ ‘‘ਐਮਰਜੈਂਸੀ’’ ਫ਼ਿਲਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੈਂ, ਜਥੇਦਾਰ ਤੇ ਭਾਈ ਭਗਵੰਤ ਸਿੰਘ ਸਿਆਲਕਾ ਨੇ ਰਾਜੋਆਣਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਰਾਜੋਆਣਾ ਦੀ ਭੈਣ ਬੀਮਾਰ ਹੋਣ ਦੇ ਬਾਵਜੂਦ ਵੀ ਅਦਾਲਤਾਂ ਦੇ ਚੱਕਰ ਕੱਢ ਰਹੀ ਹੈ ਅਤੇ ਸੁਪਰੀਮ ਕੋਰਟ ਦਾ ਫੈਸਲਾ ਸਰਕਾਰ ਨੇ ਲਾਗੂ ਨਹੀਂ ਕੀਤਾ ਇਸ ਲਈ ਇਕ ਹੋਰ ਪਟੀਸ਼ਨ ਪਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਪੂਰਨ ਯਤਨ ਕੀਤੇ ਜਾ ਰਹੇ ਹਨ।
(For more news apart from Important decisions taken in internal committee of the Shiromani Gurdwara Parbandhak Committee News in Punjabi, stay tuned to Rozana Spokesman)