Punjab News: ਧਨਾਢਾਂ ਦੀ ਖੇਡ ਬਣੀ ਸਰਪੰਚੀ; ਸਾਢੇ 35 ਲੱਖ ਰੁਪਏ ਦੀ ਬੋਲੀ ਲਗਾ ਕੇ ਬਣਿਆ ਪਿੰਡ ਦਾ ਸਰਪੰਚ
Punjab News: ਪਿੰਡ ਕੋਠੇ ਚੀਦਿਆ ਵਾਲੇ 'ਚ ਲੱਗੀ ਸਰਪੰਚੀ ਨੂੰ ਲੈ ਕੇ ਬੋਲੀ
Sarpanchi became a game of riches
Punjab News: ਸਰਪੰਚੀ ਧਨਾਢਾਂ ਦੀ ਖੇਡ ਬਣ ਕੇ ਰਹਿ ਗਈ ਹੈ। ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ 'ਚ ਸਰਪੰਚੀ ਦਾ ਸੌਦਾ ਕੀਤਾ ਹੈ। ਭਾਰਤੀ ਸੰਵਿਧਾਨ, ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ।
ਪੜ੍ਹੋ ਇਹ ਖ਼ਬਰ : Bhaheed Bhagat Singh: ਜਨਮ ਦਿਹਾੜੇ 'ਤੇ ਵਿਸ਼ੇਸ਼: ਬਹਾਦਰੀ ਦੀ ਮਿਸਾਲ ਸਨ ਸ਼ਹੀਦ ਭਗਤ ਸਿੰਘ
ਬੋਲੀ ਦੀ ਰਕਮ, ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ। ਜਿਸ ਵਿੱਚ ਵੱਡੇ ਜਿਮੀਦਾਰਾਂ ਨੇ ਇੱਕ-ਦੂਜੇ ਨਾਲੋਂ ਵੱਧ ਚੜ੍ਹ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਬੋਲੀ ਦੇ ਅੰਤ ਤੱਕ ਫੈਸਲਾ 35 ਲੱਖ 50 ਹਜ਼ਾਰ ਵਿੱਚ ਹੋ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।