Tarn Taran ’ਚ ਮੁਲਜ਼ਮ ਦਾ ਐਨਕਾਊਂਟਰ, ਜ਼ਖ਼ਮੀ 

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮ ਦੀ ਪਹਿਚਾਣ ਰਾਜਬੀਰ ਸਿੰਘ ਵਜੋਂ ਹੋਈ

Encounter with accused in Tarn Taran, injured Latest News in Punjabi 

Encounter with accused in Tarn Taran, injured Latest News in Punjabi ਤਰਨਤਾਰਨ : ਤਰਨਤਾਰਨ ਵਿਚ ਪੱਟੀ ਪੁਲਿਸ ਵਲੋਂ ’ਚ ਸਮਾਜ ਵਿਰੋਧੀ ਅਨਸਰ ਦਾ ਐਨਕਾਊਂਟਰ ਕਰ ਦਿਤਾ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਮੁਲਜ਼ਮ ਦੀ ਪੁਛਗਿੱਛ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਹਥਿਆਰ ਬਰਾਮਦ ਲਈ ਪੱਟੀ ਪੁਲਿਸ ਨੇ ਪਿੰਡ ਬਾਹਮਣੀ ਵਾਲਾ ਪਹੁੰਚੀ ਸੀ, ਪਿੰਡ ਬਾਹਮਣੀ ਵਾਲਾ ਨਜ਼ਦੀਕ ਪੁਲਿਸ ਮੁਕਾਬਲੇ ਹੋਇਆ। ਮੁਲਜਮ ਵਲੋਂ ਪੁਲਿਸ ’ਤੇ ਫ਼ਾਇਰਿੰਗ ਸ਼ੁਰੂ ਕਰ ਦਿਤੀ ਗਈ, ਪੁਲਿਸ ਵਲੋਂ ਕੀਤਾ ਜਵਾਬੀ ਕਾਰਵਾਈ ਦੌਰਾਨ ਮੁੱਠਭੇਡ ਵਿਚ ਮੁਲਜ਼ਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਰਾਜਬੀਰ ਸਿੰਘ ਉਰਫ਼ ਰਾਜਾ ਵਾਸੀ ਬੂਹ ਥਾਣਾ ਹਰੀਕੇ ਵਜੋਂ ਹੋਈ ਹੈ।

(For more news apart from Encounter with accused in Tarn Taran, injured Latest News in Punjabi stay tuned to Rozana Spokesman.)