Punjab School Time Change News: ਪੰਜਾਬ ਵਿਚ 1 ਅਕਤੂਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਸਵੇਰੇ 8.30 ਵਜੇ ਤੋਂ ਖੁਲ੍ਹਣਗੇ ਸਕੂਲ
ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤਕ ਨਿਰਧਾਰਤ ਜਦੋਂ ਕਿ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੁਪਹਿਰ 2:50 ਵਜੇ ਬੰਦ ਹੋ ਜਾਣਗੇ
Punjab School Time Change News
Punjab School Time Change News: ਪੰਜਾਬ ਦੇ ਸਿਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ, ਨਿਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿਤਾ ਹੈ। ਹੁਣ ਸਾਰੇ ਸਕੂਲ 1 ਅਕਤੂਬਰ, 2025 ਤੋਂ ਸਵੇਰੇ 8:30 ਵਜੇ ਖੁਲ੍ਹਣਗੇ।
ਮੌਜੂਦਾ ਸਮੇਂ ਦੌਰਾਨ ਸਵੇਰੇ 8 ਵਜੇ ਖੁਲ੍ਹਦੇ ਹਨ। ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤਕ ਨਿਰਧਾਰਤ ਹੈ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੁਪਹਿਰ 2:50 ਵਜੇ ਬੰਦ ਹੋ ਜਾਣਗੇ। ਸਿਖਿਆ ਵਿਭਾਗ ਨੇ ਕਿਹਾ ਕਿ ਇਹ ਸਮਾਂ-ਸਾਰਣੀ ਪੂਰੇ ਰਾਜ ਵਿਚ ਲਾਗੂ ਹੋਵੇਗੀ ਅਤੇ ਸਾਰੇ ਸਕੂਲਾਂ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।
(For more news apart from “Punjab School Time Change News, ” stay tuned to Rozana Spokesman.)