ਮੇਲਾ ਗਦਰੀ ਬਾਬਿਆਂ ਦਾ ਪਹਿਲੀ ਨਵੰਬਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

29ਵਾਂ ਮੇਲਾ ਗ਼ਦਰੀ ਬਾਬਿਆਂ ਦਾ ਹੋਵੇਗਾ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ

Baba Sohan Singh Bhakna's

ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ 'ਮੇਲਾ ਗ਼ਦਰੀ ਬਾਬਿਆਂ ਦਾ' ਕਰਵਾਇਆ ਜਾ ਰਿਹਾ ਹੈ। ਇਸ ਵਾਰ ਮਨਾਇਆ ਜਾ ਰਿਹਾ ਹੈ। 29ਵਾਂ ਮੇਲਾ ਗ਼ਦਰੀ ਬਾਬਿਆਂ ਦਾ ਤਿੰਨ ਦਿਨਾਂ ਦੀ ਬਜਾਏ ਸਿਰਫ ਇਕ ਦਿਨ ਹੀ ਮਨਾਇਆ ਜਾਏਗਾ। ਇਸ ਵਾਰ ਦਾ ਮੇਲਾ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਵਰੇਗੰਢ ਨੂੰ ਸਮਰਪਿਤ ਹੋਵੇਗਾ।

ਇਸ ਬਾਰੇ ਜਾਣਕਾਰੀ ਦਿੰਦੇ ਜਲੰਧਰ ਸਥਿਤ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ 1 ਨਵੰਬਰ ਨੂੰ ਮਨਾਇਆ ਜਾ ਰਿਹਾ ਜਿਸ ਵਿਚ ਝੰਡੇ ਦੀ ਰਸਮ ਸੁਰਿੰਦਰ ਜਲਾਲਦੀਵਾਲ ਵੱਲੋਂ ਅਦਾ ਕੀਤੀ ਜਾਏਗੀ ਅਤੇ ਮੁੱਖ ਬੁਲਾਰਿਆਂ ਦੇ ਰੂਪ ਵਿਚ ਡਾਕਟਰ ਸਵਰਾਜਵੀਰ ਅਤੇ ਪ੍ਰੋਫੈਸਰ ਅਨੂਪਮਾ ਹਿੱਸਾ ਲੈਣਗੇ।

ਉਨ੍ਹਾਂ ਦੱਸਿਆ ਕਿ 31 ਅਕਤੂਬਰ ਨੂੰ ਪੁਸਤਕ ਮੇਲੇ ਦੇ ਨਾਲ ਦੇਰ ਸ਼ਾਮ ਪੀਪਲਜ਼ ਵਾਈਸ ਵੱਲੋਂ ਆਨੰਦ ਪਟਨਾਇਕ ਦੀ ਫਿਲਮ ਰਾਮ ਕੇ ਨਾਮ ਦਿਖਾਈ ਜਾਏਗੀ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350ਵੇਂ ਜਨਮ ਵਰ੍ਹੇ ਮੌਕੇ ਉਹਨਾਂ ਦੀ ਕਿਸਾਨੀ ਨੂੰ ਦੇਣ ਨੂੰ ਵੀ ਮੇਲੇ ਵਿਚ ਯਾਦ ਕੀਤਾ ਜਾਏਗਾ। ਇਸ ਵਾਰ ਦਾ ਇਹ ਮੇਲਾ ਹੁਣ ਸਿਰਫ 1 ਨਵੰਬਰ ਨੂੰ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਹੀ ਹੋਵੇਗਾ ਅਤੇ ਇਸ ਵਾਰ ਇਸ ਮੇਲੇ ਵਿਚ ਬੱਚੇ ਸ਼ਿਰਕਤ ਨਹੀਂ ਕਰਨਗੇ।