image
ਲੁਧਿਆਣਾ, 27 ਅਕਤੂਬਰ (ਸੁਖਵਿੰਦਰ ਸਿੰਘ ਗਿੱਲ): ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀਆਂ ਹਦਾਇਤਾਂ ਅਤੇ ਐਂਟੀ ਸਮੱਗਲਿੰਗ ਸੈਲ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਸਰਚ ਅਪਰੇਸ਼ਨ ਦੌਰਾਨ 27 ਅਕਤੂਬਰ ਨੂੰ ਸਤਲੁਜ ਦਰਿਆ ਵਿਚ ਆਉਂਦੇ ਵੱਖ-ਵੱਖ ਏਰੀਆ ਵਿਚੋਂ ਨਾਜਾਇਜ਼ ਸ਼ਰਾਬ ਦਾ ਇਕ ਵੱਡਾ ਜ਼ਖ਼ੀਰਾ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਥਾਵਾਂ ਤੋਂ 60,000 ਲੀਟਰ ਲਾਹਣ, 5 ਡਰੱਮ, 3 ਪੀਪੇ, 7 ਕੈਨੀਆਂ ਪਲਾਸਟਿਕ, 2 ਪਾਈਪ ਅਤੇ ਇਕ ਗੈਸ ਵਾਲੀ ਭੱਠੀ ਬਰਾਮਦ ਕੀਤੀ ਹੈ। ਬਰਾਮਦ ਸ਼ੁਦਾ 60,000 ਲੀਟਰ ਲਾਹਣ ਨੂੰ ਮੌਕਾ ਪਰ ਹੀ ਆਬਕਾਰੀ ਇੰਸਪੈਕਟਰ ਗੋਪਾਲ ਸ਼ਰਮਾ ਈਸਟ-3 ਅਤੇ ਆਬਕਾਰੀ ਇਨਸਪੈਕਟਰ ਵਰਿੰਦਰ ਸਿੰਘ ਈਸਟ-2 ਦੀ ਹਾਜ਼ਰੀ ਵਿਚ ਨਸ਼ਟ ਕਰ ਦਿਤਾ ਗਿਆ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਲਈ ਖੁਫ਼ੀਆਂ ਸੋਰਸ ਲਾਏ ਜਾ ਰਹੇ ਹਨ, ਪੁਲਿਸ ਦਾ ਕਹਿਣਾ ਹੈ ਕਿ ਭਵਿੱਖ ਵਿਚ ਵੀ ਨਸ਼ਾ ਤਸਕਰੀ ਦੀ ਰੋਕਥਾਮ ਲਈ ਅਜਿਹੀਆਂ ਰੇਡਾਂ ਜਾਰੀ ਰਹਿਣਗੀਆਂ।