ਅਕਾਲੀ ਦਲ ਡੈਮੋਕਰੇਟਿਕ ਨੇ ਸਿੱਖ ਜਥੇਬੰਦੀਆਂ ਨਾਲ ਸ਼ਾਂਤਮਈ ਸੰਕੇਤਕ ਰੋਸ ਮੁਜ਼ਾਹਰਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਮਣੀਕਮੇਟੀਨੇਬਾਦਲਾਂਦੀਸ਼ਹਿ'ਤੇਇਕਪਾਸੜਡਾਂਗਾਂਤੇਤਲਵਾਰਾਂ ਨਾਲ ਸਿੱਖ ਜਥੇਬੰਦੀਆਂਦੇਆਗੂਆਂਦੀਆਂਲੱਤਾਂਬਾਹਵਾਂਤੋੜੀਆਂ :ਨਰਾਇਣ ਸਿੰਘ ਚੌੜਾ, ਭਾਈ ਮੋਹਕਮ ਸਿੰਘ, ਮਨਜੀਤ ਸਿੰਘ

image

ਅੰਮ੍ਰਿਤਸਰ, 28 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਅੱਜ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਵੱਖ-ਵੱਖ ਪੰਥਕ ਤੇ ਧਾਰਮਕ ਜਥੇਬੰਦੀਆਂ ਦੇ ਸਹਿਯੋਗ ਨਾਲ 328 ਲਾਪਤਾ ਪਾਵਨ ਸਰੂਪਾਂ ਅਤੇ ਬਾਦਲਾਂ ਦੀ ਸ਼ਹਿ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਸ਼ਾਂਤਮਈ ਰੋਸ ਧਰਨਾ ਦੇ ਰਹੇ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸਿੰਘਾਂ ਨੂੰ ਇਕ ਪਾਸੜ ਹਿੰਸਕ ਕਾਰਵਾਈ ਉਨ੍ਹਾਂ ਦੀਆਂ ਡਾਂਗਾਂ ਤੇ ਤਲਵਾਰਾਂ ਨਾਲ ਲੱਤਾਂ ਬਾਹਵਾਂ ਤੋੜਨੀਆਂ, ਬੀਬੀਆਂ ਦੀ ਕੁੱਟਮਾਰ ਕਰਨ ਵਾਲਿਆਂ ਵਿਰੁਧ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼ਾਂਤਮਈ ਰੋਸ ਧਰਨਾ ਦਿਤਾ ਗਿਆ।

image


ਇਸ ਧਰਨੇ ਵਿਚ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ, ਪ੍ਰੋਫ਼ੈਸਰ ਬਰਜਿੰਦਰ ਸਿੰਘ, ਨਰਾਇਣ ਸਿੰਘ ਚੌੜਾ, ਪ੍ਰਗਟ ਸਿੰਘ ਚੋਗਾਵਾਂ, ਐਡਵੋਕੇਟ ਜਸਬੀਰ ਸਿੰਘ ਘੁੰਮਣ,  ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਬਲਵੀਰ ਸਿੰਘ ਮੁੱਛਲ ਆਦਿ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ 'ਤੇ ਦੋਸ਼ ਲਾਇਆ ਕਿ ਉਹ ਹੁਣ ਪੁਲਿਸ ਵਾਂਗ ਇਨਟੈਰੋਗੇਸ਼ਨ ਵੀ ਕਰਨ ਲੱਗ ਪਏ ਹਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਬਾਦਲਾਂ ਨੂੰ ਲੱਕ ਤੋੜ ਹਾਰ ਦਿਤੀ ਜਾਵੇਗੀ। ਭਾਈ ਮੋਹਕਮ ਸਿੰਘ ਮੁਤਾਬਕ ਬਾਦਲ ਦਲ ਵਾਲੇ ਹਮੇਸ਼ਾ ਹੀ ਦੋਸ਼ ਲਾਉਂਦੇ ਰਹੇ ਹਨ ਕਿ ਇਕ ਸਿਆਸੀ ਪਾਰਟੀ ਹਿੰਸਕ ਕਾਰਵਾਈਆਂ ਕਰਵਾਉਂਦੀ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕ ਐਸ ਪੀ 3 ਘੰਟੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੈਠਾ ਰਿਹਾ, ਪਰ ਉਸ ਨੇ ਅਹਿੰਸਾ ਰੋਕਣ ਦੀ ਥਾਂ ਹਿੰਸਾ ਕਰਵਾਈ ਹੈ । 50-60 ਵਿਅਕਤੀਆਂ 'ਤੇ ਝੂਠੇ ਪਰਚੇ ਕਰਵਾਏ ਗਏ ਹਨ। 328 ਪਾਵਨ ਸਰੂਪ ਕਿਥੇ ਹਨ? ਇਹ ਜਵਾਬ ਸ਼੍ਰੋਮਣੀ ਕਮੇਟੀ ਤੋਂ ਲੈਣਾ ਹੈ। ਸਿੱਖਾਂ ਵਿਚ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਵਿਰੁਧ ਰੋਹ ਹੈ। ਜੇਕਰ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ 328 ਲਾਪਤਾ ਪਾਵਨ ਸਰੂਪਾਂ ਦੀ ਸ਼ਾਂਤਮਈ ਢੰਗ ਨਾਲ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੇ ਸਤਿਕਾਰ ਕਮੇਟੀ ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮੁੱਚਾ ਖ਼ਾਲਸਾ ਪੰਥ ਸੜਕਾਂ 'ਤੇ ਆ ਜਾਵੇਗਾ। ਇਹ ਸੰਕੇਤਕ ਧਰਨਾ ਵਿਰੋਧੀ ਧਿਰ ਬਾਦਲਾਂ ਨੂੰ ਸੁਚੇਤ ਕਰਨ ਲਈ ਦਿਤਾ ਗਿਆ ਜੇਕਰ ਅਸਲ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਾ ਹੋਈ ਤਾਂ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ।


ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਜਾਰੀ ਇਕ ਬਿਆਨ 'ਚ ਕੁੱਝ ਜਥੇਬੰਦੀਆਂ ਵਲੋਂ ਵਿਰਾਸਤੀ ਮਾਰਗ 'ਤੇ ਸ਼੍ਰੋਮਣੀ ਕਮੇਟੀ ਵਿਰੁਧ ਕੀਤੇ ਗਏ ਪ੍ਰਦਰਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤਾ ਹੈ। ਲਗਭਗ 40 ਦਿਨਾਂ ਤੋਂ ਸਤਿਕਾਰ ਕਮੇਟੀ ਦੇ ਨਾਮ 'ਤੇ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਬੈਠੇ ਕੁੱਝ ਲੋਕਾਂ ਵਲੋਂ ਹਰ ਰੋਜ਼ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਅਹੁਦੇਦਾਰਾਂ ਤੇ ਅਧਿਕਾਰੀਆਂ ਪ੍ਰਤੀ ਬੇਹੱਦ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਰਹੀ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸਵਾਲ ਕੀਤਾ ਕਿ ਅੱਜ ਵਿਰਾਸਤੀ ਮਾਰਗ 'ਤੇ ਕੀਤੇ ਗਏ ਪ੍ਰਦਰਸ਼ਨ ਵਿਚ ਧਰਨਾਕਾਰੀਆਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਨ ਵਾਲੇ ਭਾਈ ਮੋਹਕਮ ਸਿੰਘ ਤੇ ਮਨਜੀਤ ਸਿੰਘ ਭੋਮਾ ਪਹਿਲਾਂ ਇਹ ਸਪੱਸ਼ਟ ਕਰਨ ਕਿ ਜੇਕਰ ਸ਼੍ਰੋਮਣੀ ਕਮੇਟੀ ਇੰਨੀ ਹੀ ਮਾੜੀ ਹੈ, ਤਾਂ ਇਨ੍ਹਾਂ ਲੋਕਾਂ ਨੇ ਅਪਣੇ ਪ੍ਰਵਾਰਕ ਮੈਂਬਰਾਂ ਨੂੰ ਇਥੇ ਨੌਕਰੀ ਕਿਉਂ ਦਿਵਾਈ ਹੈ। ਜ਼ਿੰਦਗੀ ਦਾ ਵੱਡਾ ਹਿੱਸਾ ਇਨ੍ਹਾਂ ਲੋਕਾਂ ਦੇ ਪ੍ਰਵਾਰਕ ਮੈਂਬਰਾਂ ਨੇ ਇਥੋਂ ਪ੍ਰਵਾਰ ਪਾਲੇ ਹਨ। ਭਾਈ ਮੋਹਕਮ ਸਿੰਘ ਦੇ ਭਰਾ ਸ. ਕਰਨਜੀਤ ਸਿੰਘ ਜੋ ਅਜੇ ਕੁੱਝ ਸਮਾਂ ਪਹਿਲਾਂ ਹੀ ਇਥੋਂ ਸੇਵਾਮੁਕਤ ਹੋਇਆ ਹੈ, ਲੰਮਾ ਸਮਾਂ ਪਬਲੀਕੇਸ਼ਨ ਵਿਭਾਗ 'ਚ ਇੰਚਾਰਜ ਰਿਹਾ। ਇਸ ਤੋਂ ਇਲਾਵਾ ਇਨ੍ਹਾਂ ਦੇ ਹੋਰ ਦੋ ਤਿੰਨ ਪ੍ਰਵਾਰਕ ਮੈਂਬਰ ਵੀ ਮੁਲਾਜ਼ਮ ਹਨ। ਦੂਜੇ ਪਾਸੇ ਭਾਈ ਮਨਜੀਤ ਸਿੰਘ ਭੋਮਾ ਦਾ ਭਰਾ ਮੇਜਰ ਸਿੰਘ ਪਹਿਲਾਂ ਨੌਕਰੀ ਕਰਦਾ ਰਿਹਾ ਅਤੇ ਹੁਣ ਭਾਈ ਰਣਜੀਤ ਸਿੰਘ ਵੀ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਹੈ। ਜੇਕਰ ਇਹ ਸੰਸਥਾ ਇੰਨੀ ਹੀ ਮਾੜੀ ਹੈ ਜਾਂ ਇਸ ਦੇ ਮੁਲਾਜ਼ਮ ਇਨ੍ਹਾਂ ਲੋਕਾਂ ਨੂੰ ਮਸੰਦ ਜਾਪਦੇ ਹਨ ਤਾਂ ਇਹ ਲੋਕ ਅਪਣੇ ਪ੍ਰਵਾਰਕ ਮੈਂਬਰਾਂ ਨੂੰ ਸੰਸਥਾ ਵਿਚੋਂ ਵਾਪਸ ਬੁਲਾ ਲੈਣ।