ਕੇਂਦਰ ਸਰਕਾਰ ਤਿਉਹਾਰਾਂ ਦੇ ਦਿਨਾਂ ਵਿਚ ਪੈਦਾ ਹੋਏ ਗੰਢਿਆਂ ਦੇ ਸੰਕਟ ਨੂੰ ਕਰੇਗੀ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ 1 ਲੱਖ ਟਨ ਗੰਢੇ ਆਯਾਤ ਕਰਨ ਦਾ ਲਿਆ ਫੈਸਲਾ

Narinder modi

ਚੰਡੀਗੜ੍ਹ :  ਗੰਢਿਆਂ ਦੀਆਂ ਲਗਾਤਰ ਵਧ ਰਹੀਆਂ ਕੀਮਤਾਂ ਤੋਂ ਆਮ ਜਨਤਾ ਪ੍ਰੇਸ਼ਾਨ ਹੈ, ਤਿਉਹਾਰਾਂ ਦਿਨ ਵੀ ਚੱਲ ਰਹੇ ਹਨ , ਅਜਿਹੇ 'ਚ ਆਮ ਆਦਮੀ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ । ਇਸ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ 1 ਲੱਖ ਟਨ ਗੰਢੇ ਆਯਾਤ ਕਰਨ ਦਾ ਫੈਸਲਾ ਲਿਆ ਹੈ । ਸਰਕਾਰ ਦੇ ਇਸ ਕਦਮ ਨਾਲ ਗੰਢਿਆਂ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਆਮ ਜਨਤਾ ਨੂੰ ਰਾਹਤ ਮਿਲੇਣ ਦੀ ਖਬਰ ਹੈ ।

ਜ਼ਿਕਰਯੋਗ ਕਿ ਕੇਂਦਰ ਸਰਕਾਰ ਗੰਢੇ ਅਫਗਾਨਿਸਤਾਨ ਤੋਂ ਖਰੀਦਣ ਜਾ ਰਹੀ ਹੈ । ਸਰਕਾਰ ਦੇ ਇਸ ਪਲਾਨ ਮੁਤਾਬਕ ਹਰ ਦਿਨ ਦੇਸ਼ 'ਚ 4000 ਟਨ ਗੰਢੇ ਭਾਰਤ ਆਉਣਗੇ । ਇੱਕ ਅਨੁਮਾਨ ਹੈ ਕਿ ਅਗਲੇ ਇਕ ਮਹੀਨੇ ਦੇ ਅੰਦਰ ਗੰਢਿਆਂ ਦੀ ਨਵੀਂ ਫਸਲ ਵੀ ਬਾਜ਼ਾਰ 'ਚ ਆਉਣ ਲੱਗੇਗੀ ਅਤੇ ਆਯਾਤ ਗੰਢਿਆਂ ਦੀ ਮਦਦ ਨਾਲ ਕੀਮਤਾਂ 'ਚ ਆਮ ਲੋਕਾਂ ਨੂੰ ਕੁਝ ਰਾਹਤ ਮਿਲੇਗੀ , ਜਨਤਾ ਨੂੰ ਕੁਝ ਸੁੱਖ ਦਾ ਸਾਹ ਜ਼ਰੂਰ ਆਵੇਗਾ । ਭਾਵ ਹੁਣ ਜਨਤਾ ਨੂੰ ਮਹਿੰਗੇ ਗੰਢੇ ਨਹੀਂ ਖਰੀਦਣੇ ਪੈਣਗੇ । ਗੰਢਿਆਂ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ,

ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ, ਮੁੰਬਈ ਅਤੇ ਚੇਨਈ ਵਰਗੇ ਵੱਡੇ ਸ਼ਹਿਰਾਂ 'ਚ ਗੰਢਿਆਂ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਕਿਲੋ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ । ਫਿਲਹਾਲ ਸਰਕਾਰ ਨਵੀਂ ਫਸਲ ਦੇ ਆਉਣ ਤੱਕ ਆਯਾਤ ਦੇ ਵੱਲੋਂ ਸਪਲਾਈ ਬਣਾਏ ਰੱਖਣਾ ਚਾਹੁੰਦੀ ਹੈ ਜਿਸ ਨਾਲ ਗੰਢਿਆਂ ਦੀਆਂ ਕੀਮਤਾਂ 'ਚ ਕੰਟਰੋਲ ਬਣਿਆ ਰਹੇ। ਸਰਕਾਰ ਨੇ ਗੰਢਿਆਂ ਦੇ ਆਯਾਤ ਦਾ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਸਰਕਾਰ ਦੇ ਕੋਲ ਗੰਢਿਆਂ ਦਾ ਸਿਰਫ 25 ਹਜ਼ਾਰ ਟਨ ਦਾ ਸੁਰੱਖਿਅਤ ਭੰਡਾਰ ਹੀ ਬਚਿਆ ਹੋਇਆ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਨਵੰਬਰ ਤੋਂ ਪਹਿਲੇ ਹਫਤੇ ਤੱਕ ਇਹ ਗੰਢੇ ਖਤਮ ਹੋ ਸਕਦੇ ਹਨ । ਜਿਸ ਨਾਲ ਗੰਢਿਆਂ ਦਾ ਸੰਕਟ ਦੋ ਵਧ ਸਕਦਾ ਹੈ ।

ਫਿਲਹਾਲ ਇਸ ਸਮੇਂ ਦੇਸ਼ 'ਚ ਗੰਢਿਆਂ ਦੀਆਂ ਕੀਮਤਾਂ ਲਗਭਗ 65- 70 ਰੁਪਏ ਕਿਲੋ ਦੇ ਪਾਰ ਹਨ । ਅਜਿਹੇ 'ਚ ਕੀਮਤਾਂ 'ਤੇ ਕੰਟਰੋਲ ਰੱਖਣ ਅਤੇ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਨੇ ਗੰਢੇ ਇੰਪੋਰਟ ਕਰਨ ਦਾ ਫੈਸਲਾ ਲਿਆ ਹੈ । ਦੇਸ਼ 'ਚ ਗੰਢਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਅਫਗਾਨਿਸਤਾਨ ਤੋਂ ਇਸ ਦਾ ਆਯਾਤ ਕਰ ਰਹੀ ਹੈ ਪਰ ਪਾਕਿਸਤਾਨ ਇਸ 'ਚ ਅੜਿੱਕਾ ਪਾ ਰਿਹਾ ਹੈ । ਅਫਗਾਨਿਸਤਾਨ ਦੇ ਕਾਰੋਬਾਰੀਆਂ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਦੀ ਚਲਾਕੀ ਦੇ ਕਾਰਨ ਭਾਰਤ ਲਈ ਨਿਰਯਾਤ ਕੀਤੇ ਜਾਣ ਵਾਲਾ ਗੰਢੇ ਵਾਹਘਾ ਬਾਰਡਰ 'ਤੇ ਸੜ ਰਹੇ ਹਨ । ਪਹਿਲਾਂ ਤਾਂ ਜੂਨ 'ਚ ਪਾਕਿਸਤਾਨ ਨੇ ਵਾਹਘਾ ਸਰਹੱਦ ਤੋਂ ਅਫਗਾਨਿਸਤਾਨ ਦੇ ਨਿਰਯਾਤ ਦੀ ਆਗਿਆ ਦਿੱਤੀ ਸੀ । ਕੋਵਿਡ ਦੇ ਕਾਰਨ ਮਾਰਚ 'ਚ ਅਫਗਾਨਿਸਤਾਨ ਤੋਂ ਭਾਰਤ ਵਾਹਘਾ ਸਰਹੱਦ ਦੇ ਰਾਹੀਂ ਨਿਰਯਾਤ 'ਚ ਰੁਕਾਵਟ ਆਈ ਸੀ ।