ਤ੍ਰਾਲ : ਮੁਕਾਬਲੇ ਦੌਰਾਨ ਮਾਂ-ਪਿਉ ਦੀ ਮੌਜੂਦਗੀ 'ਚ ਅਤਿਵਾਦੀ ਨੇ ਕੀਤਾ ਆਤਮ ਸਮਰਪਣ, ਇਕ ਢੇਰ

ਏਜੰਸੀ

ਖ਼ਬਰਾਂ, ਪੰਜਾਬ

ਤ੍ਰਾਲ : ਮੁਕਾਬਲੇ ਦੌਰਾਨ ਮਾਂ-ਪਿਉ ਦੀ ਮੌਜੂਦਗੀ 'ਚ ਅਤਿਵਾਦੀ ਨੇ ਕੀਤਾ ਆਤਮ ਸਮਰਪਣ, ਇਕ ਢੇਰ

image

ਜੰਮੂ, 27 ਅਕਤੂਬਰ (ਸਰਬਜੀਤ ਸਿੰਘ): ਪੁਲਵਾਮਾ ਦੇ ਤ੍ਰਾਲ ਵਿਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਨੂੰ ਮਾਰ ਮੁਕਾਇਆ ਜਦਕਿ ਦੂਜੇ ਅਤਿਵਾਦੀ ਨੇ ਆਤਮ ਸਮਰਪਣ ਕਰ ਦਿਤਾ ਹੈ। ਦੋਵੇਂ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ। ਸੁਰੱਖਿਆਂ ਬਲਾਂ ਨਾਲ ਹੋਏ ਮੁਕਾਬਲਿਆਂ ਦੌਰਾਨ ਇਹ ਚੌਥਾ ਸਮਰਪਣ ਹੈ।
ਇਸ ਤੋਂ ਪਹਿਲਾਂ ਸੋਪੋਰ ਵਿਚ ਦੋ, ਪੁਲਵਾਮਾ ਵਿਚ ਇਕ ਅਤੇ ਸ਼ੋਪੀਆਂ ਵਿਚ ਇਕ ਅਤਿਵਾਦੀ ਨੇ ਪੁਲਿਸ ਅੱਗੇ ਹਥਿਆਰ ਸੱਟ ਕੇ ਆਤਮ ਸਮਰਪਣ ਕੀਤਾ ਸੀ। ਅਤਿਵਾਦੀ ਦੇ ਪਰਵਾਰ ਦੀ ਮਦਦ ਅੱਜ ਤ੍ਰਾਲ ਵਿਚ ਆਤਮ ਸਮਰਪਣ ਵਿਚ ਕੀਤੀ ਗਈ। ਆਤਮ ਸਮਰਪਣ ਕਰਨ ਵਾਲੇ ਅਤਿਵਾਦੀ ਦੇ ਮਾਪਿਆਂ ਨੂੰ ਮੌਕੇ 'ਤੇ ਬੁਲਾਇਆ ਗਿਆ ਸੀ। ਇਹ ਪੰਜਵਾਂ ਅਤਿਵਾਦੀ ਹੈ ਜਿਸ ਨੇ ਪਿਛਲੇ ਇਕ ਮਹੀਨੇ ਵਿਚ ਆਤਮ ਸਮਰਪਣ ਕੀਤਾ ਹੈ। ਚਾਰ ਦਿਨ ਪਹਿਲਾਂ ਦੋ ਅਤਿਵਾਦੀ ਅਪਣੇ ਪਰਵਾਰ ਦੀ ਮਦਦ ਨਾਲ ਸੋਪੋਰ ਵਿਚ ਆਤਮ ਸਮਰਪਣ ਕਰ ਗਏ ਸਨ। ਜਾਣਕਾਰੀ ਅਨੁਸਾਰ ਆਤਮ ਸਮਰਪਣ ਕਰਨ ਵਾਲੇ ਅਤਿਵਾਦੀ ਦੀ ਪਛਾਣ ਸਾਕਿਬ ਅਕਬਰਵਾਜਾ ਵਜੋਂ ਹੋਈ ਹੈ ਜੋ ਤ੍ਰਾਲ ਦਾ ਹੀ ਰਹਿਣ ਵਾਲਾ ਹੈ। ਸੁਰੱਖਿਆ ਬਲਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਕਿਬਅਕਬਰ ਅਤਿਵਾਦੀ ਸੰਗਠਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਿਵਲ ਇੰਜੀਨੀਅਰਿੰਗ ਵਿਚ ਬੀ.ਟੈਕ ਕਰ ਰਿਹਾ ਸੀ। ਫਿਲਹਾਲ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਮਾਰੇ ਗਏ ਅਤਿਵਾਦੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਪਰ ਸੁਰੱਖਿਆ ਬਲਾਂ ਨੇ ਉਸ ਕੋਲੋਂ ਭਾਰੀ ਮਾਤਰਾ ਵਿਚ ਬਾਰੂਦ ਬਰਾਮਦ ਕੀਤਾ ਹੈ। ਮਾਰੇ ਗਏ ਅਤਿਵਾਦੀ ਦੀ ਲਾਸ਼ ਨੂੰ ਅੰਤਮ ਸਸਕਾਰ ਲਈ ਹੰਦਵਾੜਾ ਭੇਜਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਜੇ ਕੋਈ ਪਰਵਾਰ ਦਾ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਹ  ਅਤਿਵਾਦੀ ਨੂੰ ਪਛਾਣ ਤੇ ਉਸ ਦੇ ਅੰਤਮ ਸਸਕਾਰ ਲਈ ਹੰਦਵਾੜਾ ਪੁਲਿਸ ਥਾਣੇ ਜਾ ਸਕਦੇ ਹਨ।
ਫੋਟੋ —  27 ਜੰਮੂ1
ਘੇਰੇ ਵਿਚ ਆਏ ਅਤਿਵਾਦੀ ਦੇ ਪਰਵਾਰ ਵਾਲੇ ਸੁਰੱਖਿਆਂ ਬਲਾਂ ਨਾਲ ਗੱਲਬਾਤ ਕਰਦੇ ਹੋਏ।