ਰੋਜ਼ਾਨਾ ਸਪੋਕਸਮੈਨ ਦੀ ਖਬਰ ਦਾ ਹੋਇਆ ਅਸਰ, ਧਸੀ ਸੜਕ ਮਾਮਲੇ 'ਚ ਜੇਈ ਨੂੰ ਕੀਤਾ ਗਿਆ ਸਸਪੈਂਡ
ਅੱਜ ਸਵੇਰੇ ਹੀ ਵਾਪਰਿਆ ਸੀ ਰੂਹ ਕੰਬਾਊ ਹਾਦਸਾ
ਲੁਧਿਆਣਾ (ਰਾਜਵਿੰਦਰ ਸਿੰਘ): ਲੁਧਿਆਣਾ ਵਿਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸਨੂੰ ਵੇਖ ਕੇ ਹਰ ਇਕ ਦੀ ਰੂਹ ਕੰਬ ਗਈ । ਲੁਧਿਆਣਾ ਸ਼ਹਿਰ ਦੇ ਦੀਪ ਨਗਰ ਇਲਾਕੇ ਵਿਚ ਅਚਾਨਕ ਇਕ ਸੜਕ ਜ਼ਮੀਨ ਵਿਚ ਧਸ ਗਈ ਸੀ ਜਿਸ ਕਾਰਨ ਸੜਕ ਵਿਚ ਕਰੀਬ 10 ਫੁੱਟ ਡੂੰਘਾ ਖੱਡਾ ਪੈ ਗਿਆ। ਇਸ ਦੌਰਾਨ ਸਕੂਟੀ ’ਤੇ ਸਕੂਲ ਜਾ ਰਹੇ 2 ਬੱਚੀਆਂ ਵੀ ਖੱਡੇ ਵਿਚ ਡਿੱਗ ਪਈਆਂ ਸਨ।
ਉਸ ਮਾਮਲੇ ਵਿਚ ਕਾਰਵਾਈ ਕਰਦਿਆਂ ਹੋਇਆ ਜੇਈ ਨੂੰ ਸਸਪੈਂਡ ਕੀਤਾ ਗਿਆ। ਰੋਜ਼ਾਨਾ ਸਪੋਕਸਮੈਨ ਵਲੋਂ ਇਸ ਖਬਰ ਨੂੰ ਬੜੀ ਹੀ ਪ੍ਰਮੁੱਖਤਾ ਨਾਲ ਵਿਖਾਇਆ ਗਿਆ ਸੀ। ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਦਾ ਅਸਰ ਹੋਇਆ ਹੈ ਅਤੇ ਜੇਈ ਨੂੰ ਸਸਪੈਂਡ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਘਟਨਾ ਵਿਚ ਕਿਸੇ ਤਰ੍ਹਾਂ ਦਾ ਵੱਡਾ ਨੁਕਸਾਨ ਨਹੀਂ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਫੁਟੇਜ ਵਿਚ ਦੇਖਣ ਨੂੰ ਮਿਲਿਆ ਕਿ ਪਹਿਲਾਂ ਇਕ ਸਕੂਲ ਬੱਸ ਸੜਕ ਤੋਂ ਨਿਕਲੀ ਅਤੇ ਫਿਰ ਇਕ ਸਕੂਟੀ ਜਾ ਰਹੀ ਸੀ, ਜੋ ਕਿ ਖੱਡੇ ਵਿਚ ਡਿੱਗ ਗਈ। ਇਲਾਕਾ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਸਕੂਲੀ ਬੱਚੇ ਬਾਹਰ ਕੱਢੇ।