ਲੁਧਿਆਣਾ ਵਿਚ ਅਚਾਨਕ ਧਸੀ ਸੜਕ, ਸਕੂਟੀ ਸਣੇ ਖੱਡੇ 'ਚ ਡਿੱਗੀਆਂ ਸਕੂਲੀ ਬੱਚੀਆਂ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਦੀਪ ਨਗਰ ਇਲਾਕੇ ਵਿਚ ਅਚਾਨਕ ਇਕ ਸੜਕ ਜ਼ਮੀਨ ਵਿਚ ਧਸ ਗਈ, ਜਿਸ ਕਾਰਨ ਸੜਕ ਵਿਚ ਕਰੀਬ 10 ਫੁੱਟ ਡੂੰਘਾ ਖੱਡਾ ਪੈ ਗਿਆ।

Road Collapsed In Ludhiana

ਲੁਧਿਆਣਾ (ਰਾਜਵਿੰਦਰ ਸਿੰਘ): ਸ਼ਹਿਰ ਦੇ ਦੀਪ ਨਗਰ ਇਲਾਕੇ ਵਿਚ ਅਚਾਨਕ ਇਕ ਸੜਕ ਜ਼ਮੀਨ ਵਿਚ ਧਸ ਗਈ, ਜਿਸ ਕਾਰਨ ਸੜਕ ਵਿਚ ਕਰੀਬ 10 ਫੁੱਟ ਡੂੰਘਾ ਖੱਡਾ ਪੈ ਗਿਆ। ਇਸ ਦੌਰਾਨ ਸਕੂਟੀ ’ਤੇ ਸਕੂਲ ਜਾ ਰਹੇ 2 ਬੱਚੀਆਂ ਵੀ ਖੱਡੇ ਵਿਚ ਡਿੱਗ ਪਈਆਂ। ਹਾਲਾਂਕਿ ਘਟਨਾ ਵਿਚ ਕਿਸੇ ਤਰ੍ਹਾਂ ਦਾ ਵੱਡਾ ਨੁਕਸਾਨ ਨਹੀਂ ਹੋਇਆ।

ਹੋਰ ਪੜ੍ਹੋ: CM ਖੱਟਰ ਤੇ ਰਾਜਨਾਥ ਸਿੰਘ ਦੀ ਫੇਰੀ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ‘ਚ ਕਿਸਾਨਾਂ ਦਾ ਪ੍ਰਦਰਸ਼ਨ

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਫੁਟੇਜ ਵਿਚ ਦੇਖਣ ਨੂੰ ਮਿਲਿਆ ਕਿ ਪਹਿਲਾਂ ਇਕ ਸਕੂਲ ਬੱਸ ਸੜਕ  ਤੋਂ ਨਿਕਲੀ ਅਤੇ ਫਿਰ ਇਕ ਸਕੂਟੀ ਜਾ ਰਹੀ ਸੀ, ਜੋ ਕਿ ਖੱਡੇ ਵਿਚ ਡਿੱਗ ਗਈ। ਇਲਾਕਾ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਸਕੂਲੀ ਬੱਚੇ ਬਾਹਰ ਕੱਢੇ।

ਹੋਰ ਪੜ੍ਹੋ: ਕਿਸਾਨ ਬੀਬੀਆਂ ਨੂੰ ਕੁਚਲਣ ਦੀ ਘਟਨਾ ’ਤੇ ਬੋਲੇ ਰਾਹੁਲ ਗਾਂਧੀ, ‘ਦੇਸ਼ ਨੂੰ ਖੋਖਲਾ ਕਰ ਰਹੀ ਬੇਰਹਿਮੀ’

ਉਧਰ ਨਗਰ ਨਿਗਮ ਅਧਿਕਾਰੀ ਸੜਕ ਧਸਣ ਦੇ ਕਾਰਨਾਂ ਦੀ ਜਾਂਚ ਵਿਚ ਜੁਟੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਲਾਈਨ ਲੀਕ ਹੋਣ ਕਾਰਨ ਸੜਕ ਦੇ ਹੇਠਾਂ ਦੀ ਮਿੱਟੀ ਧਸਣ ਕਾਰਨ ਸੜਕ ਧਸੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਦੂਜੀ ਵਾਰ ਅਜਿਹਾ ਹਾਦਸਾ ਵਾਪਰਿਆ ਹੈ, ਪਿਛਲੀ ਵਾਰ ਇਕ ਫਾਰਚੂਨਰ ਗੱਡੀ ਵਿਚ ਡਿੱਗੀ ਸੀ। ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਸਕੂਟੀ ਚਲਾ ਰਹੀ ਸੀ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਬਚਾਉਣ ਵਿਚ ਮਦਦ ਵੀ ਕੀਤੀ। ਉਹਨਾਂ ਕਿਹਾ ਕਿ ਸੜਕਾਂ ਦੀ ਚੰਗੀ ਤਰਾਂ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ।