1500 ਕਰੋੜ ਦੀ ਬੈਂਕ ਧੋਖਾਧੜੀ ਮਾਮਲੇ 'ਚ CBI ਨੇ ਲੁਧਿਆਣਾ ਦੀ ਇੱਕ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ  

ਏਜੰਸੀ

ਖ਼ਬਰਾਂ, ਪੰਜਾਬ

1500 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਲੁਧਿਆਣਾ ਦੀ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ 

CBI arrested the director of a company in Ludhiana in the bank fraud case of 1500 crores

 

ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸੈਂਟਰਲ ਬੈਂਕ ਆਫ਼ ਇੰਡੀਆ ਨਾਲ 1530.99 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੁਧਿਆਣਾ ਸਥਿਤ ਕੰਪਨੀ ਐਸ.ਈ.ਐਲ. ਟੈਕਸਟਾਈਲ ਦੇ ਡਾਇਰੈਕਟਰ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਬੀ.ਆਈ. ਨੇ 6 ਅਗਸਤ, 2020 ਨੂੰ ਬੈਂਕ ਦੀ ਸ਼ਿਕਾਇਤ 'ਤੇ ਧਾਗਾ ਅਤੇ ਟੈਕਸਟਾਈਲ ਨਾਲ ਜੁੜੀ ਕੰਪਨੀ ਦੇ ਡਾਇਰੈਕਟਰਾਂ ਵਿਰੁੱਧ ਕੇਸ ਦਰਜ ਕੀਤਾ ਸੀ। ਕੰਪਨੀ ਦੀਆਂ ਪੰਜਾਬ ਦੇ ਮਲੋਟ ਅਤੇ ਨਵਾਂਸ਼ਹਿਰ, ਰਾਜਸਥਾਨ ਵਿੱਚ ਨੀਮਰਾਨਾ ਅਤੇ ਹਰਿਆਣਾ ਦੇ ਹਾਂਸੀ ਸ਼ਹਿਰਾਂ ਵਿੱਚ ਫ਼ੈਕਟਰੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਸਲੂਜਾ ਨੂੰ ਸ਼ਨੀਵਾਰ ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੀ.ਬੀ.ਆਈ. ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮਾਂ ਦੁਆਰਾ ਬੈਂਕ ਕਰਜ਼ੇ ਦੀ ਇੱਕ ਵੱਡੀ ਰਕਮ ਆਪਣੀਆਂ ਸੰਬੰਧਿਤ ਧਿਰਾਂ ਨੂੰ ਮੋੜ ਦਿੱਤੀ ਗਈ, ਅਤੇ ਬਾਅਦ ਵਿੱਚ ਗਲਤ ਐਂਟਰੀਆਂ ਕੀਤੀਆਂ ਗਈਆਂ ਸਨ।

ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਗ਼ੈਰ-ਪ੍ਰਮਾਣਿਤ ਸਪਲਾਇਰਾਂ ਤੋਂ ਮਸ਼ੀਨਰੀ ਦੀ ਖਰੀਦ ਦਿਖਾਈ ਅਤੇ ਇਸ ਤਰ੍ਹਾਂ ਵੱਧ ਰਕਮ ਦੇ ਬਿਲ ਬਣਾਏ।ਬੁਲਾਰੇ ਨੇ ਕਿਹਾ ਕਿ ਮੁਲਜ਼ਮਾਂ ਨੇ ਸਟਾਕ ਅਤੇ ਤਿਆਰ ਮਾਲ ਵਰਗੀਆਂ ਕਰੈਡਿਟ ਲਿਮਿਟਾਂ ਵਿਰੁੱਧ ਸੁਰੱਖਿਆ ਦੀ ਵੱਡੀ ਰਕਮ ਦੀ ਦੁਰਵਰਤੋਂ ਕੀਤੀ। ਨਾਲ ਹੀ, ਮਾਲ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਵੀ ਬੈਂਕ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸੀ.ਬੀ.ਆਈ. ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਡਾਇਰੈਕਟਰ (ਸਲੂਜਾ) ਵੀ ਜਵਾਬਾਂ ਵਿੱਚ ਟਾਲ-ਮਟੋਲ ਕਰਦਾ ਪਾਇਆ ਗਿਆ।