ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਟੀਮ ਲਈ ਰਾਜਪਾਲ ਨੂੰ ਭੇਜੇ ਗਏ 3 ਵਿਧਾਇਕਾਂ ਦੇ ਨਾਂਅ

ਏਜੰਸੀ

ਖ਼ਬਰਾਂ, ਪੰਜਾਬ

ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਤੇ ਨਰਿੰਦਰ ਕੌਰ ਭਰਾਜ ਦੇ ਨਾਂਅ ਹਨ ਸ਼ਾਮਲ

The names of 3 MLAs sent to the governor by the Punjab government for the Senate team of Punjabi University

 

ਪਟਿਆਲਾ : ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੈਨੇਟ ਮੈਂਬਰ ਨਿਯੁਕਤ ਕਰਨ ਲਈ ਰਾਜਪਾਲ ਨੂੰ ਤਿੰਨ ਵਿਧਾਇਕਾਂ ਦੇ ਨਾਂ ਭੇਜੇ ਹਨ। 
ਇਨ੍ਹਾਂ ਵਿਚ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਦੇ ਵਿਧਾਇਕ ਡਾਕਟਰ ਬਲਬੀਰ ਸਿੰਘ ਅਤੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਨਾਂਅ ਸ਼ਾਮਲ ਹੈ। ਜਿਨ੍ਹਾਂ 'ਚੋਂ ਇਕ ਨੂੰ ਪੰਜਾਬੀ ਯੂਨੀਵਰਸਿਟੀ ਦਾ ਸੈਨੇਟ ਮੈਂਬਰ ਨਿਯੁਕਤ ਕੀਤਾ ਜਾਣਾ ਹੈ।