ਅਨੰਦ ਕਾਰਜ ਦੀ ਬਾਣੀ ਕਿਸ ਗੁਰੂ ਸਾਹਿਬ ਨੇ ਰਚੀ? ਇਹ ਮੁੱਦਾ ਪਹੁੰਚਿਆ ਹਾਈ ਕੋਰਟ
ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਸੀ ਕਿ ਪੰਜਾਬ ਪੁਲਿਸ ਨੇ ਇਸ ਸਵਾਲ ਦੇ ਗਲਤ ਉੱਤਰ ਨੂੰ ਸਹੀ ਮੰਨਿਆ ਹੈ।
ਚੰਡੀਗੜ੍ਹ : ਅਨੰਦ ਕਾਰਜ ਦੀ ਬਾਣੀ ਕਿਸ ਗੁਰੂ ਸਾਹਿਬ ਨੇ ਰਚੀ ਸੀ ਇਹ ਮੁੱਦਾ ਹੁਣ ਹਾਈ ਕੋਰਟ ਵਿਚ ਪਹੁੰਚ ਚੁੱਕਾ ਹੈ। ਹੁਣ ਇਸ ਸਵਾਲ ਦਾ ਫ਼ੈਸਲਾ ਮਾਹਿਰ ਕਮੇਟੀ ਕਰੇਗੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਇਸ ਸਵਾਲ ਦਾ ਫ਼ੈਸਲਾ ਮਾਹਿਰ ਕਮੇਟੀ ਕਰੇ। ਦਰਅਸਲ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਸੀ ਕਿ ਪੰਜਾਬ ਪੁਲਿਸ ਨੇ ਇਸ ਸਵਾਲ ਦੇ ਗਲਤ ਉੱਤਰ ਨੂੰ ਸਹੀ ਮੰਨਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਤਰੱਕੀ ਲਈ ਇਕ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਇਹ ਸਵਾਲ ਆਇਆ ਸੀ ਕਿ ਅਨੰਦ ਸਾਹਿਬ ਦੀ ਬਾਣੀ ਕਿਸ ਗੁਰੂ ਸਾਹਿਬ ਵੱਲੋਂ ਰਚੀ ਗਈ ਸੀ ਅਤੇ ਪੰਜਾਬ ਪੁਲਿਸ ਵਿਚ ਇਸ ਦਾ ਸਹੀ ਉੱਤਰ ਗੁਰੂ ਅਮਰਦਾਸ ਜੀ ਨੂੰ ਮੰਨਿਆ ਸੀ। ਦੋਨੋਂ ਕਾਂਸਟੇਬਲਾਂ ਦਾ ਕਹਿਣਾ ਹੈ ਕਿ ਇਸ ਦਾ ਸਹੀ ਉੱਤਰ ਗੁਰੂ ਰਾਮਦਾਸ ਜੀ ਹੈ। ਪਟੀਸ਼ਨਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਆਨੰਦ ਕਾਰਜ ਦੀ ਬਾਣੀ ਸਬੰਧੀ ਭੰਬਲਭੂਸਾ ਪੈਦਾ ਕੀਤਾ ਗਿਆ ਅਤੇ ਇਸ ਕਾਰਨ ਉਨ੍ਹਾਂ ਦੀ ਪ੍ਰਮੋਸ਼ਨ ਨਹੀਂ ਹੋਈ। ਹਾਈ ਕੋਰਟ ਨੇ ਹੁਣ ਇਸ ਮਾਮਲੇ ਨੂੰ ਮਾਹਿਰ ਕਮੇਟੀ ਕੋਲ ਭੇਜ ਦਿੱਤਾ ਹੈ ਤੇ ਹੁਣ ਉਹੀ ਇਸ ਦਾ ਜਵਾਬ ਦੇਵੇਗੀ ਤੇ ਫ਼ੈਸਲਾ ਸੁਣਾਵੇਗੀ।