Punjab Datarpur Mandi News: ਕਿਸਾਨਾਂ ਦੀ ਫ਼ਸਲ ਦੀ ਅੰਨੇਵਾਹ ਲੁੱਟ, ਖ਼ਬਰ ਕਰਨ ਗਏ ਸਪੋਕਸਮੈਨ ਦੇ ਪੱਤਰਕਾਰ ਦੀ ਆੜਤੀਆਂ ਨੇ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2-4 ਆੜਤੀਆਂ ਨੇ ਕੀਤੀ ਪੱਤਰਕਾਰ ਦੀ ਕੁੱਟਮਾਰ, ਬਣਾਈਆਂ ਹੋਈਆਂ ਵੀਡੀਓਜ਼ ਵੀ ਡਿਲੀਟ ਕੀਤੀਆਂ

Navdeep Singh

 

Punjab Datarpur Mandi News: - ਬੀਤੇ ਦਿਨਾਂ ਤੋ ਪੰਜਾਬ ਵਿਚ ਝੋਨੇ ਦੀ ਖਰੀਦ ਚੱਲ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋ ਦਾਣਾ ਮੰਡੀਆ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਜੇਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੀ ਦਾਣਾ ਮੰਡੀ ਦਾਤਾਰਪੁਰ ਦੀ ਗੱਲ ਕੀਤੀ ਜਾਵੇ ਤਾਂ ਉਸ ਵਿਚ ਫ਼ਸਲ ਦੀ ਲੁੱਟ ਦੇਖਣ ਨੂੰ ਮਿਲੀ।  
ਆੜਤੀਆਂ ਵੱਲੋਂ ਕਿਸਾਨਾਂ ਦੀ ਫ਼ਸਲ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਸੀ ਕਿਉਂਕਿ ਪੰਜਾਬ ਸਰਕਾਰ ਵੱਲੋ ਦਾਣਾ ਮੰਡੀਆ ਵਿਚ ਝੋਨੇ ਦੇ ਵਜ਼ਨ ਦੀ 37 ਕਿਲੋ 500 ਗ੍ਰਾਮ ਅਤੇ ਖਾਲੀ ਬੋਰੀ ਦਾ ਵਜ਼ਨ 600-700 ਦੇ ਵਿਚ ਤੈਅ ਕੀਤਾ ਗਿਆ ਹੈ

ਪਰ ਦਾਤਾਰਪੁਰ ਦੀ ਦਾਣਾ ਮੰਡੀ ਵਿਚ ਤਿੰਨ ਤੋਂ ਚਾਰ ਆੜਤੀਆਂ ਵੱਲੋ ਕਿਸਾਨਾਂ ਦੀ ਫ਼ਸਲ ਦੀ ਨਿਧਾਰਨ ਵਜ਼ਨ ਤੋਂ ਵੱਧ ਤੋਲਾਈ ਕਰ ਕੇ ਕਿਸਾਨਾਂ ਦੀ ਫਸਲ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਨਾਲ ਕਿਸਾਨ ਵੱਡੀ ਗਿਣਤੀ ਵਿਚ ਇਹਨਾਂ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਮਾਰਕਿਟ ਕਮੇਟੀ ਦੇ ਅਧਿਕਾਰੀ ਇਹਨਾਂ ਦੇ ਨਾਲ ਰਲੇ ਹੋਏ ਹਨ ਤੇ ਕਿਸਾਨਾਂ ਅਤੇ ਸਰਕਾਰ ਨੂੰ ਵੱਡੇ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ ਹੈ।

ਇਸ ਵਿਚ ਤਿੰਨ ਤੋਂ ਚਾਰ ਆੜਤੀਏ ਸ਼ਾਮਲ ਹਨ ਪਰ ਜਦੋਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਦੁਆਰਾ ਦਾਣਾ ਮੰਡੀਆਂ ਵਿੱਚ ਹੋ ਰਹੀ ਲੁੱਟ ਦੀ ਅਸਲ ਤਸਵੀਰ ਦਿਖਾਈ ਗਈ ਤਾਂ ਉਸ ਨਾਲ ਹੀ ਬਦਸਲੂਕੀ ਕੀਤੀ ਗਈ।  ਵੀਡੀਓ ਦਿਖਾਈ ਗਈ ਕਿ ਇਹਨਾਂ ਆੜਤੀਆਂ ਵੱਲੋਂ ਕਿਸ ਤਰਾਂ ਇੱਕ ਝੋਨੇ ਦੇ ਦਾਣਿਆਂ ਦੀ ਬੋਰੀ ਪਿੱਛੇ 500 ਤੋ 700 ਗ੍ਰਾਮ ਦਾ ਕਿਸਾਨਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਖ਼ਬਰ ਲੱਗਣ ਦੇ ਬਾਵਜੂਦ ਵੀ ਦੇਰ ਰਾਤ ਹਨੇਰੇ ਵਿਚ ਇਹਨਾਂ ਵੱਲੋ ਫਿਰ ਤੋਂ ਵੱਧ ਤੋਲਾਈ ਕੀਤੀ ਜਾ ਰਹੀ ਸੀ ਤਾਂ ਜਦੋਂ ਮੀਡੀਆ ਦੀ ਟੀਮ ਉਸ ਜਗ੍ਹਾ ਪਹੁੰਚੀ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਗਈ

ਤਾਂ ਦਾਤਾਰਪੁਰ ਦਾਣਾਮੰਡੀ ਵਿਚੋਂ ਦਲੇਰ ਸਿੰਘ  ਨਾਮ ਦੇ ਇੱਕ ਆੜਤੀਏ ਵੱਲੋਂ ਆਪਣੇ 30 ਤੋਂ 40 ਸਾਥੀਆਂ ਨਾਲ ਮਿੱਲ ਕੇ ਪੱਤਰਕਾਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਦਲੇਰ ਸਿੰਘ ਤੇ ਉਸ ਦੇ ਸਾਥੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕੁੱਟਮਾਰ ਕਰਨ ਲਈ ਆ ਗਏ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਰੌਲਾ ਸੁਣ ਕੇ ਆਸੇ-ਪਾਸੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਆੜਤੀਆ ਵੱਲੋਂ ਪੱਤਰਕਾਰ ਨੂੰ ਕਿਸੇ ਹੋਰ ਜਗ੍ਹਾ ਲਿਜਾ ਕੇ ਬੰਦਕ ਬਣਾ ਲਿਆ ਗਿਆ।  

ਪੱਤਰਕਾਰ ਦਾ ਇੱਕ ਫੋਨ ਖੋਹ ਕੇ ਉਸ ਵਿਚ ਸਾਰਾ ਡਾਟਾ ਡਲੀਟ ਕਰ ਦਿੱਤਾ ਗਿਆ ਪਰ ਪੱਤਰਕਾਰ ਕੋਲ ਦੂਜਾ ਫੋਨ ਹੋਣ ਤੇ ਉਸ ਵੱਲੋ ਲੜਾਈ ਤੋਂ ਪਹਿਲਾ ਉਸ ਜਗਾਹ 'ਤੇ ਮੌਜੂਦ ਵਿਅਕਤੀਆਂ ਦੀਆਂ ਵੀਡੀਓ ਬਣਾ ਲਈਆਂ ਗਈਆ।ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਹਨਾਂ ਵਿਚ ਕੁੱਝ ਗੁੰਡੇ ਆੜਤੀਆਂ ਵੱਲੋਂ ਕਿਸ ਤਰ੍ਹਾਂ ਪੱਤਰਾਕਾਰ ਨੂੰ ਘੇਰਾਬੰਦੀ ਕਰ ਕੇ ਉਸ ਨਾਲ ਕੁੱਟਮਾਰ ਕੀਤੀ ਗਈ।