Mohali Accident News: ਮੁਹਾਲੀ ਵਿਚ ਦਰਦਨਾਕ ਹਾਦਸਾ, ਦੋ ਦੋਸਤਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali Accident News: ਦੋਵੇਂ ਮ੍ਰਿਤਕ ਤਪਾ ਦੇ ਰਹਿਣ ਵਾਲੇ ਸਨ।

Mohali Accident News

Mohali Accident News: ਮੁਹਾਲੀ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਇਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਸਕੋਡਾ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ। ਹਾਦਸੇ ਵਿਚ ਸਕੋਡਾ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਾਰਚੂਨਰ ਕਾਰ ਸਵਾਰ ਦੁਰਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। 

ਮ੍ਰਿਤਕਾਂ ਦੀ ਪਹਿਚਾਣ ਰਾਜਾ ਢਿੱਲੋਂ ਪੁੱਤਰ ਨਿਰੰਜਨ ਢਿਲੋਂ ਅਤੇ ਦਲਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਜੋਂ ਹੋਈ ਹੈ। ਦੋਵੇਂ ਮ੍ਰਿਤਕ ਤਪਾ ਦੇ ਰਹਿਣ ਵਾਲੇ ਸਨ। ਜਿਉਂ ਹੀ ਸਵੇਰੇ ਇਸ ਦੁੱਖਦਾਈ ਖ਼ਬਰ ਦਾ ਸ਼ਹਿਰ ਵਿਖੇ ਪਤਾ ਲੱਗਿਆ ਤਾਂ ਸੋਗ ਦੀ ਲਹਿਰ ਫੈਲ ਗਈ।