ਦਿੱਲੀ-ਯੂਪੀ ਬਾਰਡਰ 'ਤੇ ਕਿਸਾਨ ਕਰ ਸਕਦੇ ਨਵੇਂ ਮੋਰਚੇ ਦੀ ਸ਼ੁਰੂਆਤ, ਪੁਲਿਸ ਬਲ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਕਾਸ ਸਥਾਨਾਂ 'ਤੇ ਬੈਰੀਕੇਡਿੰਗ ਕਰਕੇ ਬੰਦ ਕਰ ਦਿੱਤਾ ਗਿਆ ਹੈ

delhi police

ਨਵੀਂ ਦਿੱਲੀ-  ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਹੁਣ ਕਿਸਾਨ ਵੱਖਰੇ ਮੋਰਚੇ ਦੀ ਸ਼ੁਰੂਆਤ ਦਿੱਲੀ-ਯੂਪੀ ਬਾਰਡਰ 'ਤੇ ਕਰ ਸਕਦੇ ਹਨ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹਨ। ਪੁਲਿਸ ਨੂੰ ਚੌਕਸ ਰਹਿਣ ਲਈ ਚੇਤਾਵਨੀ ਵੀ ਦਿੱਤੀ ਗਈ ਹੈ। ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਦੇ ਦਾਖਲੇ ਅਤੇ ਨਿਕਾਸ ਸਥਾਨਾਂ 'ਤੇ ਬੈਰੀਕੇਡਿੰਗ ਕਰਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਬਲ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਨੇੜਲੇ ਰਾਜਾਂ ਦੇ ਕਿਸਾਨਾਂ ਦੇ ਦਾਖਲੇ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੇ ਬੁੜਾਰੀ ਦੇ ਨਿਰੰਕਾਰੀ ਸਮਾਗਮ ਗਰਾਉਂਡ ਵਿਖੇ "ਸ਼ਾਂਤਮਈ ਪ੍ਰਦਰਸ਼ਨ" ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਉਥੇ ਕਿਸਾਨ ਇਕੱਠੇ ਹੋਏ ਹਨ।ਜਿਸ ਤੋਂ ਬਾਅਦ ਟਿਕਰੀ ਵਿਖੇ ਦਿੱਲੀ-ਹਰਿਆਣਾ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।