ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 11 ਦਸੰਬਰ ਤਕ ਮੁਲਤਵੀ

ਏਜੰਸੀ

ਖ਼ਬਰਾਂ, ਪੰਜਾਬ

ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 11 ਦਸੰਬਰ ਤਕ ਮੁਲਤਵੀ

image

ਰਾਂਚੀ, 27 ਨਵੰਬਰ : ਝਾਰਖੰਡ ਹਾਈ ਕੋਰਟ ਨੇ ਸ਼ੁਕਰਵਾਰ ਨੂੰ ਰਾਜਦ ਨੇਤਾ ਲਾਲੂ ਪ੍ਰਸਾਦ ਦੀ 9.5 ਅਰਬ ਰੁਪਏ ਦੇ ਚਾਰਾ ਘੁਟਾਲੇ ਦੇ ਚਾਰ ਮਾਮਲਿਆਂ ਵਿਚੋਂ ਇਕ ਵਿਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 11 ਦਸੰਬਰ ਤਕ ਮੁਲਤਵੀ ਕਰ ਦਿਤੀ। ਇਸ ਕੇਸ ਵਿਚ ਲਾਲੂ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਸਮੇਂ ਉਹ ਰਾਂਚੀ ਦੇ ਰਾਜਿੰਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ) ਵਿਚ ਜ਼ੇਰੇ ਇਲਾਜ ਹਨ।  ਲਾਲੂ ਦੇ ਸਥਾਨਕ ਵਕੀਲ ਪ੍ਰਭਾਤ ਕੁਮਾਰ ਨੇ ਪੀਟੀਆਈ ਭਾਸ਼ਾ ਨੂੰ ਦਸਿਆ ਕਿ ਝਾਰਖੰਡ ਹਾਈ ਕੋਰਟ ਵਿਚ ਚਾਰਾ ਘੁਟਾਲੇ ਦੇ ਦੁਮਕਾ ਖ਼ਜ਼ਾਨੇ ਵਿਚੋਂ ਗ਼ਬਨ ਨਾਲ ਸਬੰਧਤ ਮਾਮਲੇ ਵਿਚ ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਹੁਣ 11 ਦਸੰਬਰ ਨੂੰ ਸੁਣਵਾਈ ਹੋਵੇਗੀ। (ਪੀਟੀਆਈ)