ਨਿਤੀਸ਼ ਨੇ ਦੂਜੀ ਔਲਾਦ ਪੈਦਾ ਨਾ ਕੀਤੀ ਕਿਤੇ ਉਹ ਲੜਕੀ ਨਾ ਹੋਵੋ: ਤੇਜਸਵੀ

ਏਜੰਸੀ

ਖ਼ਬਰਾਂ, ਪੰਜਾਬ

ਨਿਤੀਸ਼ ਨੇ ਦੂਜੀ ਔਲਾਦ ਪੈਦਾ ਨਾ ਕੀਤੀ ਕਿਤੇ ਉਹ ਲੜਕੀ ਨਾ ਹੋਵੋ: ਤੇਜਸਵੀ

image

ਨਿਤੀਸ਼ ਕੁਮਾਰ ਨੇ ਚੋਣਾਂ ਦੌਰਾਨ ਲਾਲੂ ਪ੍ਰਸਾਦ 'ਤੇ ਕੀਤੇ ਸਨ ਸ਼ਬਦੀ ਹਮਲੇ

ਪਟਨਾ, 27 ਨਵੰਬਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਤਾਜ਼ਾ ਵਿਧਾਨ ਸਭਾ ਚੋਣਾਂ ਦੌਰਾਨ ਅਪਣੇ ਵਿਰੋਧੀ ਲਾਲੂ ਪ੍ਰਸਾਦ 'ਤੇ ਕੀਤੇ ਹਮਲਿਆਂ ਦਾ ਜਵਾਬ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੇ ਸ਼ੁਕਰਵਾਰ ਨੂੰ ਰਾਜ ਵਿਧਾਨ ਸਭਾ ਅੰਦਰ ਦਿਤਾ। ਯਾਦਵ ਨੇ ਜਨਤਾ ਦਲ (ਯੂ) ਦੇ ਮੁਖੀ ਦੇ ਭਾਸ਼ਣ 'ਤੇ ਗੁੱਸਾ ਪ੍ਰਗਟ ਕੀਤਾ ਜਿਸ ਵਿਚ ਉਨ੍ਹਾਂ ਨੇ ਰਾਜਦ ਸੁਪਰੀਮੋ ਦੇ ਵੱਡੇ ਪਰਵਾਰ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਪ੍ਰਸਾਦ ਵਲੋਂ ਇਕ ਪੁੱਤਰ ਦੀ ਇੱਛਾ ਨਾਲ ਪਰਵਾਰ ਵਧਾਉਣ ਨਾਲ ਜੋੜਿਆ ਸੀ।
ਯਾਦਵ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਜਾਣੂ ਹੋਣਗੇ ਕਿ ਮੇਰੇ ਮਾਪਿਆਂ ਦੀ ਸਭ ਤੋਂ ਛੋਟੀ ਸੰਤਾਨ ਲੜਕੀ ਹੈ ਜੋ ਦੋ ਪੁੱਤਰਾਂ ਤੋਂ ਬਾਅਦ ਪੈਦਾ ਹੋਈ। ਉਨ੍ਹਾਂ ਦਾ ਵੱਡਾ ਭਰਾ ਤੇਜਪ੍ਰਤਾਪ ਯਾਦਵ ਰਾਜ ਵਿਧਾਨ ਸਭਾ ਦਾ ਮੈਂਬਰ ਹੈ ਅਤੇ ਉਸ ਦੀ ਛੋਟੀ ਭੈਣ ਰਾਜਲਕਸ਼ਮੀ ਯਾਦਵ ਦਾ ਵਿਆਹ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਪਰਵਾਰ ਵਿਚ ਹੋਇਆ ਹੈ।
ਯਾਦਵ ਨੇ ਕਿਹਾ ਕਿ ਹੁਣ ਅਸੀਂ ਇਸ ਤੱਥ ਉੱਤੇ ਪਹੁੰਚਦੇ ਹਾਂ ਕਿ ਮੁੱਖ ਮੰਤਰੀ ਦਾ ਸਿਰਫ਼ ਇਕ ਪੁੱਤਰ ਹੈ। ਅਸੀਂ ਉਨ੍ਹਾਂ ਦੀ ਗੱਲ ਮੰਨਦੇ ਹਾਂ ਅਤੇ ਕਹਿੰਦੇ ਹਾਂ ਕਿ ਉਨ੍ਹਾਂ ਨੇ ਡਰ ਦੇ ਕਾਰਨ ਕੋਈ ਹੋਰ ਬੱਚਾ ਪੈਦਾ ਨਹੀਂ ਕੀਤਾ ਕਿ ਸ਼ਾਇਦ ਉਹ ਕੁੜੀ ਨਾ ਹੋਵੇ।
ਨਵੀਂ ਬਣੀ ਵਿਧਾਨ ਸਭਾ ਨੂੰ ਰਾਜਪਾਲ ਦੇ ਸੰਬੋਧਨ 'ਤੇ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦੇ ਹੋਏ ਤੇਜਸਵੀ ਨੇ ਕਿਹਾ ਕਿ ਜਦੋਂ ਉਹ ਚੋਣਾਂ ਦੌਰਾਨ ਲੋਕਾਂ ਦੇ ਮੁੱਦਿਆਂ 'ਤੇ ਧਿਆਨ ਕੇਂਦਰਤ ਕਰਦੇ ਹਨ, ਤਾਂ ਸੱਤਾਧਾਰੀ ਐਨਡੀਏ ਦਾ ਧਿਆਨ ਇਸ ਤੋਂ ਬਾਹਰ ਹੁੰਦਾ ਹੈ।
ਯਾਦਵ ਨੇ ਦੋਸ਼ ਲਾਇਆ ਕਿ ਮੈਂ ਨੌਕਰੀਆਂ ਦੀ ਗੱਲ ਕਰਦਾ ਸੀ ਅਤੇ ਮੈਂ ਬਿਹਾਰ ਦੇ ਲੋਕਾਂ ਅੱਗੇ ਝੁਕਦਾ ਹਾਂ ਜਿਨ੍ਹਾਂ ਨੇ ਸਾਨੂੰ ਵੋਟ ਦਿਤੀ ਅਤੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ਵਿਚ ਸਾਡੀ ਸਹਾਇਤਾ ਕੀਤੀ। ਪਰ ਵੱਖ-ਵੱਖ ਥਾਵਾਂ 'ਤੇ ਤਾਇਨਾਤ ਦੱਬੂ ਅਧਿਕਾਰੀਆਂ ਨੇ ਧੋਖਾਧੜੀ ਨਾਲ ਨਤੀਜਿਆਂ ਨੂੰ ਉਲਟਾ ਦਿਤਾ। (ਪੀਟੀਆਈ)



ਜਦਕਿ ਸਾਨੂੰ ਅਪਣੇ ਵਾਅਦੇ ਪੂਰੇ ਕਰਨ ਦਾ ਮੌਕਾ ਮਿਲ ਸਕਦਾ ਸੀ। (ਪੀਟੀਆਈ)