ਪੰਜਾਬ ਦੇ ਸੈਂਕੜੇ ਨੇਤਰਹੀਣਾਂ ਤੇ ਅੰਗਹੀਣ ਖਿਡਾਰੀਆਂ ਵੱਲੋਂ ਮੁੱਖ ਮੰਤਰੀ ਚੰਨੀ ਦੇ ਘਰ ਦਾ ਘਿਰਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇਤਰਹੀਣਾਂ ਦੀਆਂ ਮੁੱਖ ਮੰਗਾਂ 'ਚ ਸਰਕਾਰੀ ਨੌਕਰੀਆਂ 'ਚ 1% ਰਾਖਵਾਂਕਰਨ

Protest Against CM Channi

 

ਖਰੜ -  ਨੈਸ਼ਨਲ ਫੈਡਰੇਸ਼ਨ ਆਫ਼ ਦਾ ਬਲਾਈਂਡ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਸੱਦੇ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਨੇਤਰਹੀਣ ਅੱਜ ਖਰੜ ਪਹੁੰਚੇ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿਚ ਇਕ ਫੀਸਦੀ ਰਾਖਵਾਂਕਰਨ ਪੂਰਾ ਕਰਨਾ, ਮਹੀਨੇਵਾਰ ਮਿਲ ਰਹੀ ਪੈਨਸ਼ਨ ਨੂੰ ਘੱਟੋ ਘੱਟ ਪੰਜ ਹਜ਼ਾਰ ਰੁਪਏ ਕਰਨਾ ਹੈ।

ਉਹਨਾਂ ਦਾ ਕਹਿਣਾ ਹੈ ਨੇਤਰਹੀਣ ਮੁਲਾਜ਼ਮਾਂ ਨੂੰ ਮਿਲ ਰਿਹਾ ਅੰਗਹੀਣ ਭੱਤਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਤੁਰੰਤ ਛੇਵੇਂ ਤਨਖਾਹ ਕਮਿਸ਼ਨ ਦੇ ਵਿਚ ਲਾਗੂ ਕਰਨਾ ਅਤੇ ਇਸ ਭੱਤੇ ਨੂੰ ਇੱਕ ਹਜ਼ਾਰ ਰੁਪਏ ਤੋਂ ਵਧਾ ਕੇ ਦੋ ਹਜ਼ਾਰ ਰੁਪਿਆ ਕਰਨਾ ਲਾਜ਼ਮੀ ਕੀਤਾ ਜਾਵੇ। ਨੇਤਰਹੀਣਾਂ ਦੇ ਇੱਕੋ ਇੱਕ ਸਰਕਾਰੀ ਸਕੂਲ ਨੂੰ ਬਰੇਲ ਭਵਨ ਜਮਾਲਪੁਰ ਦਾ ਦਰਜਾ ਵਧਾ ਕੇ ਦਸ ਜਮ੍ਹਾਂ ਦੋ ਤੱਕ ਕਰਨਾ ਅਤੇ ਨਵਾਂ ਸਟਾਫ਼ ਭਰਤੀ ਕਰਨਾ, ਨੇਤਰਹੀਣ ਅਤੇ ਅੰਗਹੀਣ ਖਿਡਾਰੀਆਂ ਦੀ ਰੇਡੀਏਸ਼ਨ ਕਰਵਾ ਕੇ ਉਨ੍ਹਾਂ ਨੂੰ ਆਮ ਖਿਡਾਰੀਆਂ ਵਾਲੀਆਂ ਸਹੂਲਤਾਂ ਦਿਵਾਉਣਾ ਆਦਿ ਮੰਗਾਂ ਵੀ ਸ਼ਾਮਲ ਹਨ।

ਇਸ ਮੌਕੇ ਨੈਸ਼ਨਲ ਫੈਡਰੇਸ਼ਨ ਆਫ਼ ਦਾ ਬਲਾਈਂਡ ਦੇ ਪ੍ਰਧਾਨ ਵਿਵੇਕ, ਜਰਨਲ ਸਕੱਤਰ ਬਲਵਿੰਦਰ ਸਿੰਘ ਚਾਹਲ, ਰਾਜਿੰਦਰ ਸਿੰਘ, ਸੋਨੂੰ ਕੁਹਾੜਾ ਸੁਖਵਿੰਦਰ ਸਿੰਘ ਮੰਡੀ, ਅਹਿਮਦਗੜ੍ਹ ਗੁਰਪ੍ਰੀਤ ਸਿੰਘ  ਚਾਹਲ, ਪਰਮਿੰਦਰ ਸਿੰਘ ਫੁੱਲਾਂਵਾਲ, ਦਲਵਾਰਾ ਸਿੰਘ ਭੱਟੀ, ਤ੍ਰਿਪਤਪਾਲ ਸਿੰਘ, ਤਰਨਤਾਰਨ ਸੰਦੀਪ ਸਿੰਘ ਫਤਹਿਗੜ੍ਹ ਸਾਹਿਬ ਜਗਜੀਤ ਸਿੰਘ, ਫਤਹਿਗੜ੍ਹ ਸਾਹਿਬ  ਤਰਸੇਮ ਲਾਲ, ਬੱਸੀ ਪਠਾਣਾ ਜਸਬੀਰ ਸਿੰਘ ਬਰਾੜ,  ਸੁਖਵਿੰਦਰ ਸਿੰਘ ਪ੍ਰਤਾਪ ਚੌਕ, ਮਾਸਟਰ ਆਤਮਾ ਰਾਮ ਆਦਿ ਸ਼ਾਮਲ ਸਨ।