ਸੁਖਬੀਰ ਬਾਦਲ 'ਤੇ ਭੜਕੇ ਰਾਘਵ ਚੱਡਾ, 'ਅਕਾਲੀ ਦਲ ਜਿੰਨੀ ਬਦਨਾਮ ਪਾਰਟੀ ਸ਼ਾਇਦ ਹੀ ਕੋਈ ਪਾਰਟੀ ਹੋਵੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਆਪਣੀ ਗੰਦੀ ਰਾਜਨੀਤੀ, ਗੰਦੀ ਰਾਜਨੀਤੀ ਤੋਂ ਪਿੱਛੇ ਨਹੀਂ ਹਟ ਰਹੇ।

Raghav Chadha

 

ਚੰਡੀਗੜ੍ਹ: ‘ਆਪ’ ਦੇ ਹਲਕਾ ਇੰਚਾਰਜ ਰਾਘਵ ਚੱਢਾ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਭਗਵੰਤ ਮਾਨ 'ਤੇ ਨਿੱਜੀ ਟਿੱਪਣੀ ਕਰਨ 'ਤੇ ਰਾਘਵ ਚੱਢਾ ਸੁਖਬੀਰ ਬਾਦਲ 'ਤੇ ਵਰ੍ਹੇ।

 

 

 

ਰਾਘਵ ਚੱਢਾ ਨੇ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਆਪਣੀ ਗੰਦੀ ਰਾਜਨੀਤੀ, ਗੰਦੀ ਰਾਜਨੀਤੀ ਤੋਂ ਪਿੱਛੇ ਨਹੀਂ ਹਟ ਰਹੇ। ਆਪਣੀ ਪਾਰਟੀ ਤਾਂ  ਉਹਨਾਂ ਤੋਂ ਸੰਭਲ ਨਹੀ ਰਹੀ,  ਪਾਰਟੀ ਦਾ ਸਮਰਥਨ ਆਧਾਰ ਘਟਦਾ ਜਾ ਰਿਹਾ ਹੈ।

 

 

ਉਨ੍ਹਾਂ ਦੀ ਪਾਰਟੀ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਪਰ ਉਨ੍ਹਾਂ ਨੇ ਨਿੱਜੀ ਹਮਲੇ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਚਰਿੱਤਰ ਨੂੰ ਖ਼ਰਾਬ ਕਰਨ ਲਈ ਅਸ਼ਲੀਲ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।

 

ਉਹਨਾਂ ਅੱਗੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਸਹਿਬ ਨੂੰ ਸਿੱਧਾ ਦੱਸਣਾ ਚਾਹੁੰਦਾ ਹਾਂ ਕਿ ਇਸ ਸਮੇਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵਰਗਾ ਬਦਲ ਚਾਹੁੰਦੇ ਹਨ। ਤੁਸੀਂ ਇਸ ਗੰਦੀ ਰਾਜਨੀਤੀ ਤੋਂ ਦੂਰ ਰਹੋ। ਲੋਕ ਇਸ ਘਟੀਆ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ। ਤੁਸੀਂ ਆਪਣੀ ਪਾਰਟੀ ਦਾ ਖਿਆਲ ਰੱਖੋ, ਅੱਜ ਦੇ ਸਮੇਂ ਵਿੱਚ ਜਿੰਨਾ ਸ਼੍ਰੋਮਣੀ ਅਕਾਲੀ ਦਲ ਬਦਨਾਮ ਹੈ, ਓਨਾ ਕੋਈ ਪਾਰਟੀ ਸ਼ਾਇਦ ਹੀ ਹੋਈ ਹੋਵੇ।

 

 

ਤੁਸੀਂ ਬੇਅਦਬੀ ਤੋਂ ਲੈ ਕੇ ਨਸ਼ਾ ਕਰਨ ਤੱਕ ਦੇ ਕਈ ਗੰਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋ। ਮੈਂ ਤੁਹਾਨੂੰ ਸਾਡੀ ਪਾਰਟੀ ਅਤੇ ਪਾਰਟੀ ਪ੍ਰਧਾਨ 'ਤੇ ਨਿੱਜੀ ਹਮਲੇ ਕਰਨ ਤੋਂ ਰੋਕਣ ਲਈ ਨਿਰਦੇਸ਼ ਦਿੰਦਾ ਹਾਂ। ਜੇਕਰ ਤੁਸੀਂ ਆਪਣੀ ਪਾਰਟੀ ਨੂੰ ਬਰਬਾਦ ਅਤੇ  ਖਤਮ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਓ।