ਪੰਜਾਬ ਪੁਲਿਸ ਦੇ ਟ੍ਰੈਫ਼ਿਕ ਵਿਭਾਗ ਦਾ ਹੋਵੇਗਾ ਆਪਣਾ ਇੰਜਿਨਅਰਿੰਗ ਵਿੰਗ, ਭਰਤੀ ਕੀਤੇ ਜਾਣਗੇ 18 ਇੰਜੀਨੀਅਰ 

ਏਜੰਸੀ

ਖ਼ਬਰਾਂ, ਪੰਜਾਬ

ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ ਪੰਜਾਬ

Representative Image

NHAI ਵਲੋਂ ਬਣਾਈਆਂ ਜਾਣ ਵਾਲੀਆਂ ਸੜਕਾਂ ਦਾ ਵੀ ਕਰਨਗੇ ਸਰਵੇਖਣ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ਦਾ ਆਪਣਾ ਇੰਜੀਨੀਅਰਿੰਗ ਵਿੰਗ ਹੋਵੇਗਾ। ਮੋਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਵਿਚ ਇੰਜੀਨੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਫ਼ੌਜ ਦਾ ਆਪਣਾ ਇੰਜਨੀਅਰਿੰਗ ਵਿੰਗ ਹੈ।

ਪੰਜਾਬ ਪੁਲਿਸ ਵਿਭਾਗ ਦੇ ਟ੍ਰੈਫਿਕ ਵਿੰਗ ਵਿੱਚ ਆਪਣੇ ਇੰਜਨੀਅਰ ਰੱਖਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਇਹ ਇੰਜੀਨੀਅਰ ਰਾਜ ਦੀਆਂ ਸੜਕਾਂ ਦੇ ਬਿਹਤਰ ਅਤੇ ਸੁਰੱਖਿਅਤ ਡਿਜ਼ਾਈਨ ਅਤੇ ਨਿਰਮਾਣ ਲਈ ਕੰਮ ਕਰਨਗੇ। ਇਸ ਕੰਮ ਲਈ 18 ਇੰਜਨੀਅਰ ਰੱਖੇ ਜਾਣਗੇ।

ਭਰਤੀ ਪ੍ਰਕਿਰਿਆ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ। ਜਲਦੀ ਹੀ ਭਰਤੀ ਪ੍ਰਕਿਰਿਆ ਦੀਆਂ ਬਾਕੀ ਰਸਮਾਂ ਪੂਰੀਆਂ ਕਰ ਕੇ ਇੰਜੀਨੀਅਰਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਸੂਬਾ ਸਰਕਾਰ ਦੇ ਟ੍ਰੈਫ਼ਿਕ ਸਲਾਹਕਾਰ ਅਤੇ ਕੇਂਦਰ ਦੇ ਇੰਚਾਰਜ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਸ਼ਾਨਦਾਰ ਉਪਰਾਲਾ ਹੈ।

ਦੇਸ਼ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸੂਬੇ ਦੀ ਪੁਲਿਸ ਦੇ ਆਪਣੇ ਇੰਜਨੀਅਰ ਹੋਣਗੇ। ਇਸ ਕੇਂਦਰ ਵਿੱਚ ਆਉਣ ਵਾਲੇ ਇੰਜੀਨੀਅਰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਅਧੀਨ ਆਉਂਦੀਆਂ ਸਾਰੀਆਂ ਅਥਾਰਟੀਆਂ ਨਾਲ ਤਾਲਮੇਲ ਕਰ ਕੇ ਕੰਮ ਕਰਨਗੇ। ਜਿੱਥੇ ਵੀ ਨਵੀਆਂ ਸੜਕਾਂ ਬਣਾਈਆਂ ਜਾਣੀਆਂ ਹਨ, ਉਸ ਦੇ ਡਿਜ਼ਾਈਨ ਤੋਂ ਸ਼ੁਰੂ ਹੋਣ ਵਾਲੀ ਸਾਰੀ ਪ੍ਰਕਿਰਿਆ ਇਸ ਕੇਂਦਰ ਰਾਹੀਂ ਹੀ ਹੋਵੇਗੀ ਤਾਂ ਜੋ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ।

NHAI ਦੀਆਂ ਸੜਕਾਂ ਦਾ ਵੀ ਸਰਵੇ ਕੀਤਾ ਜਾਵੇਗਾ
ਯੋਜਨਾ ਹੈ ਕਿ ਸੂਬੇ ਵਿੱਚ ਸੜਕਾਂ ਦੇ ਨਿਰਮਾਣ ਲਈ ਜੋ ਕੰਮ ਬਾਹਰੀ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਹੈ, ਉਹ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਦੇ ਇੰਜਨੀਅਰਾਂ ਵੱਲੋਂ ਕੀਤਾ ਜਾਵੇ। ਹਾਲਾਂਕਿ ਇਸ ਦੇ ਲਈ ਸਬੰਧਤ ਵਿਭਾਗ ਨੂੰ ਕੇਂਦਰ ਨੂੰ ਫੀਸ ਦੇਣੀ ਪਵੇਗੀ। ਇਸ ਲਈ ਨਿਯਮ ਅਤੇ ਸ਼ਰਤਾਂ ਕੀ ਹੋਣਗੀਆਂ, ਇਹ ਅਜੇ ਤੈਅ ਨਹੀਂ ਹੋਇਆ ਹੈ।

ਕੇਂਦਰ ਦੇ ਇੰਜਨੀਅਰ ਸੂਬੇ ਵਿੱਚ ਇੰਟੈਲੀਜੈਂਟ ਸੜਕਾਂ ਬਣਾਉਣ ਲਈ ਇੱਕ ਟੀਮ ਵਜੋਂ ਕੰਮ ਕਰਨਗੇ। ਇੰਜੀਨੀਅਰ ਸੂਬੇ ਵਿੱਚ NHAI ਦੁਆਰਾ ਬਣਾਈ ਜਾਣ ਵਾਲੀ ਸੜਕ ਦਾ ਵੀ ਸਰਵੇਖਣ ਕਰਨਗੇ। ਉਹ ਇਲਾਕੇ ਦੀ ਭੂਗੋਲਿਕ ਸਥਿਤੀ ਅਨੁਸਾਰ ਆਪਣੀ ਰਾਏ ਦੇਣਗੇ। ਖੋਜ ਕੇਂਦਰ ਸੂਬੇ ਦੀ ਪਹਿਲੀ ਇੰਟੈਲੀਜੈਂਟ ਸੜਕ ਬਣਾਉਣ 'ਤੇ ਕੰਮ ਕਰ ਰਿਹਾ ਹੈ। ਇਸ ਪ੍ਰੋਜੈਕਟ ਨੂੰ ਡਿਵੈਲਪਮੈਂਟ ਆਫ ਇੰਟੈਲੀਜੈਂਟ ਮੋਬਿਲਿਟੀ ਐਂਡ ਐਫੀਸ਼ੀਐਂਟ ਟਰੈਫਿਕ ਕੰਟਰੋਲ ਸਿਸਟਮ ਦਾ ਨਾਂ ਦਿੱਤਾ ਗਿਆ ਹੈ।