Tarn Taran News : ਤਰਨਤਾਰਨ ਪੁਲਿਸ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਬਦਮਾਸ਼ਾਂ ’ਚ ਹੋਇਆ ਐਨਕਾਉਂਟਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Tarn Taran News : ਪੁਲਿਸ ਦੇ ਜਵਾਨ ਦੀ ਪੱਗ ਵਿੱਚੋਂ ਨਿਕਲੀ ਗੋਲੀ ਵਾਲ ਵਾਲ ਬਚਿਆ ਪੁਲਿਸ ਕਰਮਚਾਰੀ 

ਐਨਕਾਉਂਟਰ ਵਾਲੀ ਥਾਂ ’ਤੇ ਪੁਲਿਸ ਮੁਲਜ਼ਮ ਅਗਲੇਰੀ ਕਾਰਵਾਈ ਕਰਦੇ ਹੋਏ

Tarn Taran News : ਤਰਨਤਾਰਨ ਵਿਖੇ ਪੁਲਿਸ ਅਤੇ ਬਦਮਾਸ਼ਾਂ 'ਚ ਵੱਡਾ ਐਨਕਾਊਂਟਰ ਹੋਇਆ ਹੈ। ਜਾਣਕਾਰੀ ਮੁਤਾਬਕ ਐਨਕਾਊਂਟਰ ਪੱਟੀ ਦੇ ਪਿੰਡ ਪਰਿੰਗੜੀ ਨੇੜੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ ਲੁੱਟ-ਖੋਹ ਕਰਕੇ ਭੱਜ ਰਹੇ ਸੀ ਤਾਂ ਇਸ ਦੌਰਾਨ ਪੁਲਿਸ ਨੇ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਤੇ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ 'ਤੇ ਇਕ ਪੁਲਿਸ ਮੁਲਾਜ਼ਮ ਦੀ ਜਾਨ ਵਾਲ-ਵਾਲ ਬਚੀ, ਕਿਉਂਕਿ ਗੋਲੀ ਪੁਲਿਸ ਮੁਲਾਜ਼ਮ ਦੀ ਪੱਗ ਦੇ ਵਿੱਚੋਂ ਨਿਕਲੀ ਗਈ ਸੀ।

ਇਸ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਵੀ ਬਦਮਾਸ਼ਾਂ 'ਤੇ ਗੋਲੀ ਚਲਾਈ, ਜਿਸ ਕਾਰਨ ਅੰਗਰੇਜ਼ ਸਿੰਘ ਨਾਮਕ ਬਦਮਾਸ਼ ਦੇ ਲੱਤ 'ਚ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ ’ਤੇ 32 ਬੋਰ ਦਾ ਪਿਸਤੌਲ ਬਰਾਮਦ ਕੀਤਾ। 

(For more news apart from An encounter took place between the Tarn Taran police and robbers News in Punjabi, stay tuned to Rozana Spokesman)