ਕਿਸਾਨਾਂ ਦੇ ਹੱਕ ਵਿਚ ਉਤਰੀਆਂ ਸਾਰੇ ਧਰਮਾਂ ਦੀਆਂ ਔਰਤਾਂ, 100 ਦੇ ਕਰੀਬ ਕਾਰਾਂ ਨਾਲ ਕੀਤੀ ਝੰਡਾ ਰੈਲੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਹੱਕ ਵਿਚ ਉਤਰੀਆਂ ਸਾਰੇ ਧਰਮਾਂ ਦੀਆਂ ਔਰਤਾਂ, 100 ਦੇ ਕਰੀਬ ਕਾਰਾਂ ਨਾਲ ਕੀਤੀ ਝੰਡਾ ਰੈਲੀ

image

ਮੁੱਲਾਂਪੁਰ ਦਾਖਾ/ ਲੁਧਿਆਣਾ, 27 ਦਸੰਬਰ (ਰਾਜ ਜੋਸ਼ੀ, ਆਰ ਪੀ ਸਿੰਘ): ਕਿਸਾਨਾਂ ਦੇ ਹੱਕ ਵਿਚ ਅੱਜ ਲੁਧਿਆਣੇ ਦੀਆਂ ਸਾਰੇ ਧਰਮਾਂ ਦੀਆਂ ਔਰਤਾਂ ਜਿਨ੍ਹਾਂ ਦੀ ਅਗਵਾਈ ਅਰਵਿੰਦਰ ਕੌਰ ਵਿਰਕ, ਇੰਦਰਜੀਤ ਕੌਰ ਵਿਰਕ, ਅਰਵਿੰਦਰ ਕੌਰ ਘੁੰਮਣ, ਰਾਣੀ ਦਿਓਲ , ਜਸਬੀਰ ਗਿੱਲ, ਬਲਵਿੰਦਰ ਗਿਲ, ਬੱਬਲੀ ਗਰੇਵਾਲ, ਸਵੀਟੀ ਵਾਲੀਆ, ਪਰਮਜੀਤ ਕੌਰ ਚਾਹਲ, ਇਸ਼ਵੀਨ ਕੌਰ ਘੁੰਮਣ ਆਦਿ ਕਰ ਰਹੀਆਂ ਸਨ, ਵਲੋਂ ਇਕ ਕਾਰ ਰੈਲੀ ਕੱਢੀ ਜਿਸ ਵਿਚ ਤਕਰੀਬਨ 100 ਕਾਰ ਚਾਲਕਾਂ ਨੇ ਹਿੱਸਾ ਲਿਆ | ਅਗਵਾਈ ਕਰਨ ਵਾਲੀਆਂ ਔਰਤਾਂ ਨੇ ਦਸਿਆ ਕਿ ਰੈਲੀ ਕੱਢਣ ਦਾ ਮਕਸਦ ਸਰਕਾਰ ਤਕ ਇਹ ਸੁਨੇਹਾ ਪਹੁੰਚਾਉਣ ਹੈ ਕਿ ਸਾਰਾ ਦੇਸ਼ ਕਿਸਾਨਾਂ ਦੇ ਨਾਲ ਖੜਾ ਹੈ | 

ਅਰਵਿੰਦਰ ਕੌਰ ਵਿਰਕ ਨੇ ਦਸਿਆ ਕੇ ਕਾਰ ਰੈਲੀ ਕੱਢਣ ਦਾ ਕਾਰਨ ਹੈ ਕਿ ਸਾਰੀ ਦੁਨੀਆਂ ਜਿਸ ਕਾਨੂੰਨ ਨੂੰ ਗ਼ਲਤ ਕਹਿ ਰਹੀ ਹੈ ਤੇ ਜਿਨ੍ਹਾਂ ਵਾਸਤੇ ਕਾਨੂੰਨ ਬਣਾਇਆ ਜੇ ਉਨ੍ਹਾਂ ਨੂੰ ਨਹੀਂ ਚਾਹੀਦਾ ਤਾਂ ਸਰਕਾਰ ਧੱਕੇ ਨਾਲ ਇਹ ਕਾਨੂੰਨ ਲਾਗੂ ਕਿਉਾ ਕਰ ਰਹੀ ਹੈ | ਇਸ਼ਵੀਨ ਕੌਰ ਘੁੰਮਣ ਨੇ ਕਿਹਾ ਕਿ ਅੱਜ ਮਸਲਾ ਸਿਆਸਤ ਦਾ ਨਹੀਂ ਬਲਕਿ ਵਿਰਾਸਤ ਦਾ ਹੈ ਅਤੇ ਨਵੀਂ ਪੀੜ੍ਹੀ ਕਿਸਾਨਾਂ ਦੇ ਨਾਲ ਖੜੀ ਹੈ | ਕਿਸਾਨਾਂ ਨਾਲ ਹਮਦਰਦੀ ਕਰਦੇ ਹੋਏ ਸਾਰੇ ਜੈਕਾਰੇ ਮਾਰਦੇ ਹੋਏ ਰੈਲੀ ਨੂੰ ਬਾੜੇਵਾਲ ਸੜਕ ਤੋਂ ਭਾਰਤ ਨਗਰ ਚੌਾਕ ਤਕ ਗਏ ਅਤੇ ਵਾਪਸ ਰੈਲੀ ਬਾੜੇਵਾਲ ਸੜਕ ਉਤੇ ਆਕੇ ਖ਼ਤਮ ਹੋਈ | ਇਸ ਰੈਲੀ ਵਿਚ ਜਸਨੂਰ ਧਵਨ, ਸਚਿਨ ਅਰੋੜਾ, ਹਰਜੋਤ ਕੌਰ, ਸ਼ਾਜੀਆ ਸੇਠੀ, ਰਿਤਿਕਾ ਸੰਘਆਣੀਆ, ਯੁੱਧਵੀਰ ਕੋਚਰ, ਕਰਮਨ ਗਰੇਵਾਲ, ਅਨੂ ਸਮਰਾ, ਆਦਿ ਨੇ ਹਿੱਸਾ ਲਿਆ |