ਕਲਾਨੌਰ, 27 ਦਸੰਬਰ (ਰਜਾਦਾ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਿੱਥੇ ਕੜਾਕੇ ਦੀ ਠੰਢ ਦੌਰਾਨ ਪਿਛਲੇ ਸਮੇਂ ਤੋਂ ਅੰਦੋਲਨ ਕਰ ਰਹੇ 42 ਦੇ ਕਰੀਬ ਕਿਸਾਨ ਅਪਣੀ ਜਾਨ ਗੁਆ ਚੁੱਕੇ ਹਨ ਉਥੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਿੱਲਾਂ ਵਾਲੀ ਵਾਸੀ ਬਜ਼ੁਰਗ ਕਿਸਾਨ ਅਮਰੀਕ ਸਿੰਘ (75) ਦੀ ਅੱਜ ਟਿਕਰੀ-ਬਹਾਦੁਰਗੜ੍ਹ ਸਰਹੱਦ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ |
ਇਸ ਘਟਨਾ ਦੀ ਖ਼ਬਰ ਉਪਰੰਤ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |
ਬੀਤੇ ਦਸ ਵਰਿ੍ਹਆਂ ਤੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਜੁੜੇ ਇਸ ਕਿਸਾਨ ਦਾ ਪੁੱਤਰ ਦਲਜੀਤ ਸਿੰਘ ਇਸ ਪਾਰਟੀ ਦਾ ਜ਼ਿਲ੍ਹਾ ਅਹੁਦੇਦਾਰ ਹਨ ਅਤੇ ਇਹ ਪਰਵਾਰ ਸੱਤ ਕਨਾਲਾਂ ਦਾ ਮਾਲਕ ਹੈ | ਦਲਜੀਤ ਸਿੰਘ ਨੇ ਦਸਿਆ ਕਿ ਬੀਤੀ 24 ਦਸੰਬਰ ਨੂੰ ਉਹ ਅਪਣੇ ਪਿਤਾ ਅਮਰੀਕ ਸਿੰਘ, ਮਾਤਾ ਮਨਜੀਤ ਕੌਰ, ਛੋਟੇ ਭਰਾ ਬਲਜੀਤ ਸਿੰਘ, ਪਤਨੀ ਇੰਦਰ ਜੀਤ ਕੌਰ ਅਤੇ ਸਾਢੇ ਤਿੰਨ ਸਾਲ ਦੀ ਬੇਟੀ ਦਿਲਸਾਂਝ ਕੌਰ ਨਾਲ ਦਿੱਲੀ ਪਹੁੰਚੇ ਸਨ ਜਿਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ |
ਫ਼ੋਟੋ : ਕਲਾਨੌਰ--ਕਿਸਾਨ