ਗੱਲਬਾਤ ਲਈ ਵੀ ਦੋਹੀਂ ਪਾਸੀਂ ਤਿਆਰੀ ਪਰ ਗੋਲੀਬਾਰੀ ਵੀ ਜਾਰੀ
ਗੱਲਬਾਤ ਲਈ ਵੀ ਦੋਹੀਂ ਪਾਸੀਂ ਤਿਆਰੀ ਪਰ ਗੋਲੀਬਾਰੀ ਵੀ ਜਾਰੀ
ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਨੇ ਥਾਲੀਆਂ-ਪੀਪੇ ਖੜਕਾ 'ਮਨ ਕੀ ਬਾਤ' ਦਾ ਕੀਤਾ ਵਿਰੋਧ
ਨਵੀਂ ਦਿੱਲੀ, 27 ਦਸੰਬਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਹੱਡ ਚੀਰਵੀਂ ਠੰਢ ਵਿਚ ਡਟੇ ਹੋਏ ਹਨ¢ ਦਿੱਲੀ ਦੀਆਂ ਸਰਹੱਦਾਂ ਉੱਤੇ ਧਰਨਿਆਂ ਵਿਚ ਬੈਠੇ ਕਿਸਾਨਾਂ ਨੂੰ ਅੱਜ 32 ਦਿਨ ਹੋ ਚੁਕੇ ਹਨ¢ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਵੱਖ-ਵੱਖ ਸੂਬਿਆਂ ਤੋਂ ਕਿਸਾਨ ਇਕਜੁਟ ਹੋ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਅਤੇ ਹੱਕਾਂ ਦੀ ਲੜਾਈ ਲਈ ਪਹੁੰਚ ਰਹੇ ਹਨ¢ ਇਕ ਮਹੀਨੇ ਤੋਂ ਕਿਸਾਨਾਂ ਵਲੋਂ ਸ਼ਾਂਤੀਮਈ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ¢ ਦਿੱਲੀ ਦੀ ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਨੇ ਅੱਜ ਵਖਰੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ¢
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ¢ ਇਸ ਦੇ ਵਿਰੋਧ 'ਚ ਸਿੰਘੂ ਸਰਹੱਦ 'ਤੇ ਡਟੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਦÏਰਾਨ ਪ੍ਰਧਾਨ ਮੰਤਰੀ ਮੋਦੀ ਦੇ 'ਮਨ ਕੀ ਬਾਤ' ਦੇ ਵਿਰੋਧ 'ਚ ਥਾਲੀਆਂ ਅਤੇ ਪੀਪੇ ਖੜਕਾਏ¢ 'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਵੀ ਦਿੱਲੀ 'ਚ ਧਰਨੇ ਬੈਠੇ ਕਿਸਾਨਾਂ ਦਾ ਜ਼ਿਕਰ ਨਹੀਂ ਕੀਤਾ, ਸਿਰਫ਼ ਤੇ ਸਿਰਫ਼ ਕਸ਼ਮੀਰੀ ਕੇਸਰ ਦੀ ਗੱਲ ਕੀਤੀ ਅਤੇ ਇਸ ਤੋਂ ਕਿਸਾਨ ਨੂੰ ਹੋਣ ਵਾਲੇ ਫਾਇਦੇ ਬਾਰੇ ਦਸਿਆ¢