ਖੰਡਾ ਸਾਹਿਬ ਤੇ ਏਕ ਓਂਕਾਰ ਵਾਲੀ ਲੋਈ ਲੈ ਕੇ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰੇ ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਨੇ ਕਿਹਾ ਕਿ ਸਿੱਧੂ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

navjot singh sidhu

ਚੰਡੀਗੜ੍ਹ-ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਵਿਧਾਇਕ ਨਵਜੋਤ ਸਿੱਧੂ  ਮੁੜ ਤੋਂ ਚਰਚਾ ਵਿੱਚ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਵੱਲੋਂ ਖੰਡਾ ਸਾਹਿਬ ਤੇ ਏਕ ਓਂਕਾਰ ਦੇ ਨਿਸ਼ਾਨ ਵਾਲੀ ਸ਼ਾਲ ਲਈ ਜਿਸ ਨੂੰ ਲੈ ਕੇ ਉਹ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰ ਗਏ ਹਨ। ਨਵਜੋਤ ਸਿੱਧੂ ਦੀ ਇਸ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਆਲੋਚਨਾ ਹੋ ਰਹੀ ਹੈ। ਲੋਕ ਨੇ ਕਿਹਾ ਕਿ ਸਿੱਧੂ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

 

 

ਇਸ ਖਿਲਾਫ ਸਿੱਖ ਸੰਗਤ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਸਿਆਸਤਦਾਨ ਵੱਲੋਂ ਅਜਿਹੀ ਹਰਕਤ ਕਰਨਾ ਸੋਭਾ ਨਹੀਂ ਦਿੰਦਾ। ਗੌਰਤਲਬ ਹੈ ਕਿ ਬੀਤੇ ਦਿਨੀ ਨਵਜੋਤ ਸਿੱਧੂ ਏਕ ਓਂਕਾਰ ਤੇ ਖੰਡਾ ਸਾਹਿਬ ਦੇ ਨਿਸ਼ਾਨ ਵਾਲੀ ਸ਼ਾਲ ਲੈਕੇ ਇਕ ਜਨਸਭਾ 'ਚ ਪਹੁੰਚੇ ਸਨ।