ਰਵਨੀਤ ਸਿੰਘ ਬਿੱਟੂ ਨੇ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਵਿਰੋਧ 'ਚ ਖੜਕਾਈਆਂ ਜੁੱਤੀਆਂ 

ਏਜੰਸੀ

ਖ਼ਬਰਾਂ, ਪੰਜਾਬ

ਰਵਨੀਤ ਸਿੰਘ ਬਿੱਟੂ ਨੇ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਵਿਰੋਧ 'ਚ ਖੜਕਾਈਆਂ ਜੁੱਤੀਆਂ 

image

ਸਿੰਘੂ ਬਾਰਡਰ, 27  ਦਸੰਬਰ (ਕੁਲਵਿੰਦਰ ਭਾਟੀਆ ਦੀ ਵਿਸ਼ੇਸ਼ ਰਿਪੋਰਟ): ਅੱਜ ਜੰਤਰ ਮੰਤਰ ਤੇ ਧਰਨੇ ਉਤੇ ਬੈਠੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਨਰਿੰਦਰ ਮੋਦੀ ਦੁਆਰਾ ਕੀਤੀ ਗਈ 'ਮਨ ਕੀ ਬਾਤ' ਵਿਚ ਕਿਸਾਨੀ ਤੇ ਨਾ ਬੋਲਣ ਨੂੰ ਮੰਦਭਾਗਾ ਦਸਦਿਆਂ ਥਾਲੀਆਂ ਦੀ ਥਾਂ ਜੁੱਤੀਆਂ ਖੜਕਾਈਆਂ¢ ਅੱਜ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ 
ਸਰਕਾਰ ਦੇਸ਼ ਦਾ ਮਾਹÏਲ ਖ਼ਰਾਬ ਕਰ ਰਹੀ ਹੈ¢ ਬਿੱਟੂ ਨੇ ਕਿਹਾ ਕਿ 29 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਪਹਿਲਾਂ ਹੀ ਸਾਫ਼ ਕਰ ਦਿਤਾ ਹੈ ਕਿ ਮੀਟਿੰਗ ਵਿਚ ਬਿਲ ਰੱਦ ਕਰਨ ਬਾਰੇ ਕੋਈ ਗੱਲ ਨਹੀਂ ਹੋਵੇਗੀ¢ 
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਬੱਚਿਆਂ ਵਾਲੀ ਜ਼ਿੱਦ ਕਰ ਰਹੇ ਹਨ ਅਤੇ ਇਸ ਜ਼ਿੱਦ ਕਾਰਨ ਰੋਜ਼ ਪੰਜਾਬ ਨੂੰ ਸਾਡੇ ਇਕ ਬਜ਼ੁਰਗ ਦੀ ਲਾਸ਼ ਜਾ ਰਹੀ ਹੈ ਅਤੇ ਇਹ ਹੁਣ ਬਹੁਤਾ ਚਿਰ ਸਹਿਣ ਨਹੀਂ ਕੀਤਾ ਜਾਵੇਗਾ ਤੇ ਲਗਦਾ ਹੈ ਕਿ ਹੁਣ ਜੁੱਤੀ ਚੁੱਕਣੀ ਪਵੇਗੀ | ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਗਰੇਵਾਲ ਬਾਰੇ ਉਨ੍ਹਾਂ ਬੋਲਦਿਆਂ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਇਕ ਪੱਗ ਵਾਲਾ ਸਰਦਾਰ ਇਸ ਲਈ ਉਸ ਨੂੰ ਕੁੱਝ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਪਰ ਉਸ ਨੂੰ ਵੀ ਚਾਹੀਦਾ ਹੈ ਕਿ ਆਰ.ਐਸ.ਐਸ. ਵਾਲੀ ਨਿੱਕਰ ਲਾ ਕੇ ਹੁਣ ਪੰਜਾਬੀਆਂ ਨਾਲ ਤੁਰ ਪਵੇ ਕਿਉਂਕਿ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਹਰ ਪੰਜਾਬੀ ਦੇ ਹਰ ਦੇਸ਼ ਵਾਸੀ ਦੀ ਹੈ ¢ ਉਨ੍ਹਾਂ ਕਿਹਾ ਕਿ ਇਹੋ ਜਿਹੀ ਠੰਢ ਵਿਚ ਕਿਸਾਨਾਂ ਤੋਂ ਅਜੇ ਸਵੇਰੇ ਰਜਾਈ ਵੀ ਨਹੀਂ ਲੱਥੀ ਹੁੰਦੀ ਕਿ ਹਰਜੀਤ ਗਰੇਵਾਲ ਇਕ ਕਿਸਾਨ ਵਿਰੋਧੀ ਬਿਆਨ ਸਵੇਰੇ ਹੀ ਦਾਗ਼ ਦਿੰਦਾ ਹੈ | ਉਨ੍ਹਾਂ ਨੇ ਹਰਜੀਤ ਗਰੇਵਾਲ ਨੂੰ ਅਪੀਲ ਕੀਤੀ ਕਿ ਉਹ ਸੱਭ ਕੁੱਝ ਛੱਡ ਕੇ ਅੱਜ ਵੀ ਕਿਸਾਨਾਂ ਦੇ ਧਰਨੇ ਵਿਚ ਬੈਠ ਜਾਣ ਨਹੀਂ ਤਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਤਿਹਾਸ ਮਾਫ਼ ਨਹੀਂ ਕਰੇਗਾ |