ਆਸਟਰੀਆ 'ਚ ਰਜਿਸਟਰਡ ਹੋਇਆ ਸਿੱਖ ਧਰਮ

ਏਜੰਸੀ

ਖ਼ਬਰਾਂ, ਪੰਜਾਬ

ਆਸਟਰੀਆ 'ਚ ਰਜਿਸਟਰਡ ਹੋਇਆ ਸਿੱਖ ਧਰਮ

image

ਆਸਟਰੀਆ ਯੂਰਪ ਦਾ ਪਹਿਲਾ ਅਜਿਹਾ ਦੇਸ਼ ਬਣਿਆ ਜਿਥੇ ਸਿੱਖ ਧਰਮ ਰਜਿਸਟਰਡ ਹੋਇਆ 


ਰੋਮ, 27 ਦਸੰਬਰ: ਦੁਨੀਆਂ ਭਰ ਵਿਚ ਖ਼ਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੂਲਣ ਲੱਗ ਪਿਆ ਹੈ¢ ਸਿੱਖ ਧਰਮ ਨੂੰ ਵਿਦੇਸ਼ਾਂ ਵਿਚ ਰਜਿਸਟਰਡ ਕਰਵਾਉਣ ਲਈ ਜਾਗਰੂਕ ਸਿੱਖ ਤਤਪਰ ਹਨ¢ ਇਸ ਕਾਰਵਾਈ ਵਿਚ ਸਿੱਖ ਸੰਗਤ ਲਈ ਖ਼ੁਸ਼ੀ ਦੀ ਵੱਡੀ ਖ਼ਬਰ ਉਦੋਂ ਆਈ, ਜਦੋਂ ਯੂਰਪ ਦੇ ਦੇਸ਼ ਆਸਟਰੀਆ ਵਿਚ ਸਿੱਖ ਧਰਮ ਆਸਟਰੀਆ ਦੀ ਸਿੱਖ ਨÏਜਵਾਨ ਸਭਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕੇ ਰਜਿਸਟਰਡ ਹੋ ਗਿਆ ਹੈ¢
ਸਿੱਖ ਨÏਜਵਾਨ ਸਭਾ ਨੇ ਆਸਟਰੀਆ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ ਕਾਰਵਾਈ ਸ਼ੁਰੂ ਕੀਤੀ ਸੀ¢ ਮਹਿਜ਼ 13 ਮਹੀਨਿਆਂ ਦੀ ਘਾਲਣਾ ਦੇ ਬਾਅਦ 17 ਦਸੰਬਰ, 2020 ਨੂੰ ਉਨ੍ਹਾਂ ਨੂੰ ਸਿੱਖ ਧਰਮ ਦੇ ਆਸਟਰੀਆ ਵਿਚ ਰਜਿਸਟਰਡ ਹੋਣ ਦਾ ਸਰਟੀਫ਼ੀਕੇਟ ਮਿਲ ਗਿਆ¢ 23 ਦਸੰਬਰ 2020 ਤੋਂ ਆਸਟਰੀਆ ਵਿਚ ਜਨਮ ਲੈਣ ਵਾਲੇ ਸਿੱਖ ਸਮਾਜ ਦੇ ਬੱਚੇ 
ਦੇ ਜਨਮ ਸਰਟੀਫ਼ੀਕੇਟ ਵਿਚ ਉਸ ਦਾ ਧਰਮ ਸਿੱਖ ਲਿਖਵਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ¢ ਹੁਣ ਆਸਟਰੀਆ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਗੱਲ ਵਲ ਧਿਆਨ ਦੇਣ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਜਨਮ ਸਰਟੀਫ਼ੀਕੇਟ ਉਤੇ ਉਸ ਦਾ ਧਰਮ ਸਿੱਖ ਧਰਮ ਲਿਖਾਉਣਾ ਨਾ ਭੁੱਲਣ¢ ਇਸ ਇਤਿਹਾਸਕ ਕਾਰਵਾਈ ਨਾਲ ਆਸਟਰੀਆ ਯੂਰਪ ਦਾ ਪਹਿਲਾ ਅਜਿਹਾ ਦੇਸ਼ ਬਣਿਆ ਹੈ ਜਿਥੇ ਕਿ ਸਿੱਖ ਧਰਮ ਰਜਿਸਟਰਡ ਹੋਇਆ ਹੈ ਤੇ ਉਹ ਵੀ ਇੰਨੇ ਘੱਟ ਸਮੇਂ ਵਿਚ ਜਦੋਂ ਕਿ ਯੂਰਪ ਦੇ ਕਈ ਹੋਰ ਦੇਸ਼ਾਂ ਵਿਚ ਪਿਛਲੇ ਦੋ-ਦੋ ਦਹਾਕਿਆਂ ਤੋਂ ਸਿੱਖ ਆਗੂ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਯਤਨਸ਼ੀਲ ਹਨ ਪਰ ਹਾਲੇ ਤਕ ਉਹ ਇਸ ਕਾਰਵਾਈ ਨੂੰ ਨੇਪੜੇ ਨਹੀਂ ਚਾੜ੍ਹ ਸਕੇ¢ (ਏਜੰਸੀ)