ਹੱਥ ਟੁੱਟ ਗਿਆ ਤੇ ਟਰੱਕ ਘੜੀਸ ਕੇ ਲੈ ਗਿਆ ਫੇਰ ਵੀ Ambulance ਵਾਲੇ ਨੂੰ ਕਹਿੰਦਾ ਰਿਹਾ ਮੈਨੂੰ.....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਦੀਆਂ ਚਾਲਾਂ ਨੇ ਕਿ ਕਿਸਾਨੀ ਅੰਦੋਲਨ ਫੇਲ੍ਹ ਹੋ ਜਾਵੇ।

Lankesh Trikha and Baljinder singh

ਮੁਹਾਲੀ: (ਲੰਕੇਸ਼ ਤ੍ਰਿਖਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ  ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਕਈਆਂ ਦੇ ਗੰਭੀਰ ਸੱਟਾਂ ਵੱਜੀਆਂ, ਉਹਨਾਂ ਵਿਚੋਂ ਇਕ ਪਿੰਡ ਦਾਨੇਵਾਲ ਚਹਿਲਾਂਵਾ ਦਾ ਰਹਿਣ ਵਾਲਾ ਬਲਜਿੰਦਰ ਸਿੰਘ  ਦੀ ਹੈ, ਦੱਸ ਦੇਈਏ ਕਿ ਬਲਜਿੰਦਰ ਦੇ ਉਪਰੋਂ ਇਕ ਟਰੱਕ ਲੰਘ ਗਿਆ ਅਤੇ ਉਸ ਨੂੰ ਘੜੀਸ ਲੈ  ਅੱਗੇ ਲੈ ਗਿਆ ਪਰ ਕਹਿੰਦੇ ਹਨ ਮਾਰਨ ਨਾਲੋਂ ਬਚਾਉਣ ਵਾਲਾ ਜਿਆਦਾ ਤਾਕਤ ਰੱਖਦਾ ਹੈ।

ਬਲਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਸ ਦੇ ਸੱਟ ਵੱਜੀ ਤਾਂ ਉਸਦੇ ਨਾਲ ਦੇ ਸਾਥੀ ਘਬਰਾ ਗਏ ਸਨ ਪਰ ਉਸਨੇ ਹੌਸਲਾ ਨਹੀਂ ਛੱਡਿਆ, ਹਮਸਾਇਆ ਬਣੇ ਦੋਸਤ ਤਾਂ ਹਿੰਮਤ ਛੱਡ ਗਏ ਪਰ ਬਲਜਿੰਦਰ ਕਿਥੇ ਹਾਲਾਤਾਂ ਦੇ ਅੱਗੇ ਝੁੱਕਦਾ ਸੀ। ਲਹੂ ਲੁਹਾਨ, ਬਾਂਹ ਤੋਂ ਅੱਡ ਹੁੰਦੇ ਹੱਥ ਨੂੰ ਸਾਂਭਦਾ ਹੋਇਆ ਆਪਣੇ  ਦੋਸਤ ਪਾਲੇ ਨੂੰ ਕਹਿੰਦਾ ਯਾਰ ਮੇਰੇ ਹੱਥ ਥੱਲੇ ਆਪਣਾ ਹੱਥ ਧਰ ਲੈ ਪਰ ਪਾਲਾ ਤਾਂ ਆਪਣੇ ਯਾਰ ਬਲਜਿੰਦਰ ਨੂੰ ਉਹਨਾਂ ਹਾਲਾਤਾਂ ਦੇ ਵਿਚ ਦੇਖ ਕੇ ਕੰਬ ਗਿਆ ਸੀ। ਪਾਲੇ ਨੇ ਬਲਜਿੰਦਰ ਨੂੰ ਕਿਹਾ ਨਾ ਯਾਰ ਮੇਰੀ ਹਿੰਮਤ ਨਹੀਂ ਪੈਂਦੀ।

ਸਗੋਂ ਉਹ ਉਹਨਾਂ ਨੂੰ ਹੌਸਲਾ ਦੇ ਰਿਹਾ ਸੀ।   ਬਲਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਵੀ ਮੈਂ ਜਲਦੀ ਠੀਕ ਹੋ ਜਾਵਾਂ ਤੇ ਫਿਰ ਦਿੱਲੀ ਜਾਵਾਂ। ਬਲਜਿੰਦਰ  ਦੀ ਮਾਂ ਨੇ ਦੱਸਿਆ ਕਿ ਬਲਜਿੰਦਰ ਹੁਣ ਵੀ ਦਿੱਲੀ ਜਾਂ ਨੂੰ ਤਿਆਰ ਹੈ ਉਸ ਅੰਦਰ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੈ।  ਬਲਜਿੰਦਰ ਦੇ ਮਾਤਾ ਜੀ ਸ਼ੁਕਰ ਮਨਾਉਂਦੇ ਹੈ ਉਸ ਘੜੀ ਦਾ ਜਿਸ ਵੇਹਲੇ ਬਲਜਿੰਦਰ ਦੇ ਠੀਕ ਸਾਹਮਣੇ ਮੌਤ ਆਣ ਖਲੋਤੀ ਪਰ ਮਾਂ ਦੀਆਂ ਦੁਆਵਾਂ ਨੇ ਪੁੱਤਰ ਨੂੰ ਤੱਤੀ  ਵਾਅ ਨਾ ਲਗਨ ਦਿੱਤੀ। ਬਲਜਿੰਦਰ ਨੇ ਦੱਸਿਆ ਕਿ ਜੇ ਜਾਨ ਚਲੀ ਵੀ ਜਾਂਦੀ ਤਾਂ ਕੋਈ ਦੁੱਖ ਨਹੀਂ ਹੋਣੀ ਸੀ ਸਗੋਂ  ਆਉਣ ਵਾਲੀਂ ਪੀੜੀਆ ਯਾਦ ਰੱਖਦੀਆਂ  ਕਿਉਂਕਿ  ਬਹੁਤ ਸਾਰੇ ਵੀਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ।  ਉਹਨਾਂ ਕਿਹਾ ਕਿ ਜੇ ਥਾਣੇ ਅੱਗੋਂ ਦੀ ਲੰਘੀਏ ਤਾਂ ਵੀ ਉਥੇ ਮੱਥਾ ਟੇਕ ਕੇ ਜਾਈਦਾ ਵੀ ਰੱਬਾ ਇਥੇ ਨਾ ਕਦੇ ਵਾਹ ਪਵਾਈਏ ਪਰ ਸਰਕਾਰ ਅੱਤਵਾਦੀ ਕਹਿ ਰਹੀ ਹੈ।  ਇਹ ਸਰਕਾਰ ਦੀਆਂ ਚਾਲਾਂ ਨੇ ਕਿ ਕਿਸਾਨੀ ਅੰਦੋਲਨ ਫੇਲ੍ਹ ਹੋ ਜਾਵੇ।

 ਉਹਨਾਂ ਕਿਹਾ ਕਿ ਹਿੰਦੂ  ਹੀ ਰਾਸ਼ਟਰਪਤੀ ਹੈ , ਹਿੰਦੂ ਹੀ ਪ੍ਰਧਾਨਮੰਤਰੀ ਹੈ ਪਰ ਇਹਨਾਂ ਨੇ ਨਾਅਰਾ ਦੇ ਦਿੱਤਾ ਵੀ  ਹਿੰਦੂ ਖਤਰੇ ਵਿਚ ਹੈ  ਸਾਡੇ ਨਾਲ ਤਾਂ ਹਿੰਦੂ ਵੀਰ  ਹਨ ਫਿਰ ਹਿੰਦੂਆਂ ਨੂੰ ਕਿਥੋਂ ਖਤਰਾ ਹੈ।  ਉਹਨਾਂ ਕਿਹਾ  ਸਾਡੇ 25 ਬੰਦੇ ਸ਼ਹੀਦ ਹੋ ਗਏ ਫਿਰ ਵੀ ਪ੍ਰਧਾਨਮੰਤਰੀ ਟੱਸ ਤੋਂ ਮੱਸ ਨਹੀਂ ਹੋ ਰਿਹਾ। ਬਲਜਿੰਦਰ ਨੂੰ ਜਦੋਂ  ਅਸੀਂ ਕਿਹਾ ਕੇ ਮਿੱਤਰਾ ਤੂੰ ਤਾਂ ਹੀਰੋ ਹੈ ਇਸ ਸੰਘਰਸ਼ ਦਾ ਹਸਦਾ ਹੋਇਆ ਕਹਿਣ ਲੱਗਾ ਕੇ ਹੀਰੋ ਮੈਂ ਨਹੀਂ ਜਤਿੰਦਰ ਤੇ ਧੰਨਾ ਸਿੰਘ ਹਨ ਜਿੰਨਾ ਦੀ ਜਾਣ ਚਲੀ ਗਈ।  ਸਰਕਾਰਾਂ ਵੀ ਕਮਾਲ ਕਰ ਦੀਆਂ ਹਨ ਕੋਈ ਹੱਕ ਮੰਗੇ ਤਾਂ ਉਸਨੂੰ ਖਾਲਿਸਤਾਨੀ ਜਾਂ ਅੱਤਵਾਦੀ ਕਹਿ ਦੇਣ ਗੀਆਂ ਪਰ ਜਤਿੰਦਰ ਲੰਬਾ ਸੋਚ ਕੇ ਗਿਆ ਸੀ ਜਿਵੇਂ ਮੌਤ ਨੂੰ ਜੱਫੀ ਪਾ ਕੇ ਹੀ ਮੁੜੇਗਾ।

ਹਮ ਇੰਤਜ਼ਾਰ ਨਹੀਂ ਕਰ ਸਕਤੇ  ਏਕ ਜਵਾਨ ਕੇ ਠੀਕ ਹੋਣੇ ਕਾ" ਇਹ ਬੋਲ ਹਨ ਉਸ ਰੱਬ ਰੂਪੀ ਡਾਕਟਰ ਦੇ ਜੋ  ਬਲਜਿੰਦਰ ਦਾ ਇਲਾਜ ਕਰ ਰਹੇ ਹਨ। ਡਾਕਟਰਾਂ ਦੀ ਮਾਹਰ ਟੀਮ ਬਲਜਿੰਦਰ ਦੇ ਲਈ ਮਿਹਨਤ ਕਰਦੀ ਪਈ ਹੈ। ਢਿੱਡ ਨੂੰ ਚੀਰਾ ਦੇ ਕੇ ਬਲਜਿੰਦਰ ਦੇ ਹੱਥ ਨੂੰ ਢਿੱਡ ਦੇ ਨਾਲ ਜੋੜ ਦਿੱਤਾ ਹੈ ਤਾਂਕਿ ਬਲਜਿੰਦਰ ਦੇ ਹੱਥ ਤੇ ਚਰਬੀ ਚੜ ਜਾਵੇ। ਬਲਜਿੰਦਰ ਆਪਣੇ ਇਲਾਜ ਦੀ ਗੱਲ ਕਰ ਰਿਹਾ ਸੀ ਮੈਂ ਤੇ ਬਲਜਿੰਦਰ ਦੇ ਮਾਤਾ ਜੀ ਕੋਲ ਬੈਠ ਕੇ ਬਲਜਿੰਦਰ ਦੀਆਂ ਗੱਲਾਂ ਨੂੰ ਸੁਣ ਰਹੇ ਸੀ ਬਲਜਿੰਦਰ ਦੀਆਂ ਗੱਲਾਂ ਸੁਣਦੇ ਸੁਣਦੇ ਮੇਰੇ ਲੂ ਕੰਡੇ ਖੜੇ ਹੁੰਦੇ ਗਏ ਤੇ ਕੋਲ ਬੈਠੇ ਮਾਤਾ ਜੀ ਦੇ ਦਿਲ ਤੇ ਕੀ ਬੀਤ ਰਹੀ ਸੀ ਮੈਂ ਉਹਨਾਂ ਕੋਲੋਂ ਸਵਾਲ ਕਰ ਲਿਆ।

ਬਲਜਿੰਦਰ ਦੀ ਜ਼ਿੱਦ ਦਾ ਅਹਿਸਾਸ ਮੈਨੂੰ ਉਸ ਵੇਹਲੇ ਹੋਇਆ ਜਦੋ ਬਲਜਿੰਦਰ ਨੇ ਮੈਨੂੰ ਕਿਹਾ ਕੇ ਵੀਰੇ ਮੈਂ ਤੁਹਾਡੇ ਨਾਲ ਫੋਟੋ ਕਰਵਾਉਣੀ ਹੈਂ ਮੈਂ ਸੋਚਿਆ ਬਲਜਿੰਦਰ ਦੇ ਸਰਾਣੇ ਬੈਠ ਜਾਵਾਂਗਾ ਪਰ ਜਨਾਬ ਨੇ  ਜ਼ਿੱਦ ਫੜ ਲਈ ਕੇ ਜੇ ਫੋਟੋ ਕਰਵਾਉਣੀ ਹੈਂ ਤਾਂ ਮੰਜੇ ਤੋਂ ਖੜੇ ਹੋਂਕੇ ਹੀ ਕਰਵਾਉਣੀ ਹੈਂ ਮੈਂ ਘਬਰਾ ਗਿਆ ਸੀ ਕਿਓਂਕਿ ਬਲਜਿੰਦਰ ਦੀ ਹਾਲਤ ਦੇਖ ਕੇ ਮੈਂ ਪਹਿਲੇ ਹੀ ਸੋਚਾਂ ਦੇ ਵਿਚ ਡੁਬਿਆ ਹੋਇਆ ਸੀ ਪਰ ਨਹੀਂ ਬਲਜਿੰਦਰ ਦੇ ਅੱਗੇ ਮੇਰੀ ਇੱਕ ਨਾ ਚਲੀ। ਸਾਡਾ ਸ਼ੇਰ ਬਲਜਿੰਦਰ ਉੱਠ ਖੜਿਆ ਤੇ ਮੈਂ ਇਸ ਯੋਧੇ ਦੇ ਨਾਲ ਫੋਟੋ ਖਿਚਵਾਉਣ ਦੇ ਵਿਚ ਮਾਣ ਮਹਿਸੂਸ ਕਰ ਰਿਹਾ ਸੀ।

                                       ਨਾ ਅਜ਼ਮਾ ਤੂੰ ਸਬਰ ਸਾਡਾ 
                                     ਹੁਣ ਆਰ ਤੇ ਜਾਂ ਫੇਰ ਪਾਰ ਹੋਊ
                                    ਖੇਤਾਂ ਦੇ ਪੁੱਤ ਨਿਕਲੇ ਸੜਕਾਂ ਤੇ 
                                    ਇਸ ਸੰਘਰਸ਼ ਦਾ ਬੱਸ ਜਿੱਤ ਹੀ ਸਾਰ ਹੋਂ 
                                      ਅਸੀਂ ਜੰਮੇ ਹੀ ਜੰਗਾਂ ਚ ਲੜਨ ਲਈ 
                                        ਤੂੰ ਕਿਥੇ ਸਾਨੂੰ ਦੱਬ ਲਏਂਗਾ 
                                     ਮਿੱਟੀ ਨਾਲ ਮਿੱਟੀ ਹੋਣ ਵਾਲਿਆਂ ਨੂੰ  
                                       ਤੇਰਾ ਭੁਲੇਖਾ ਹੈਂ ਤੂੰ ਨੱਪ ਲਏਂਗਾ

ਮੈਂ ਸਵਾਲ ਕੀਤਾ ਬਲਜਿੰਦਰ ਨੂੰ ਕੇ ਮਿੱਤਰਾ ਠੀਕ ਹੋਣ ਤੋਂ ਬਾਅਦ ਪਹਿਲੀ ਚੀਜ਼ ਕੀ ਕਰੇਂਗਾ .. ਤਾਂ ਬਲਜਿੰਦਰ ਨੇ ਕਿਹਾ ਕੇ ਜਤਿੰਦਰ ਤੇ ਬਾਬੇ ਧੰਨੇ ਦੇ ਘਰ ਜਾਵਾਂਗਾ ਜਿੰਨਾ ਨੇ ਇਸ ਅੰਦੋਲਨ ਦੌਰਾਨ ਜਾਨ ਗਵਾ ਲਈ।