ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਦੇਸ਼ ਵਾਸੀਆਂ ਦਾ ਮਾਣ, ਰੋਮ ਯੂਨੀਵਰਸਿਟੀ ਵਿਚੋਂ ਬਣੀ ਟਾਪਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਦੇਸ਼ ਵਾਸੀਆਂ ਦਾ ਮਾਣ, ਰੋਮ ਯੂਨੀਵਰਸਿਟੀ ਵਿਚੋਂ ਬਣੀ ਟਾਪਰ

image

ਮਿਲਾਨ ਇਟਲੀ, 27 ਦਸੰਬਰ (ਚੀਨੀਆ): ਰੋਜ਼ੀ ਰੋਟੀ ਖ਼ਾਤਰ ਇਟਲੀ ਜਾ ਵਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਸਿਖਿਆ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰ ਰਹੀ ਹੈ¢ ਜਲੰਧਰ ਜ਼ਿਲ੍ਹੇ ਦੇ ਪਿੰਡ ਕੁਲਾਰ (ਮਲਸੀਆ) ਦੇ ਲਾਲਾ ਸ਼ਿਵ ਦਿਆਲ ਦੀ ਪੋਤਰੀ ਰਵੀਨਾ ਕੁਮਾਰ ਨੇ ਰੋਮ ਦੀ ਸਪੇਐਨਸਾ ਯੂਨੀਵਰਸਿਟੀ, ਤੋ ਇੰਟਰਨੈਸ਼ਨਲ ਪÏਲਟੀਕਲ ਸਾਇੰਸ ਰੈਲੇਸ਼ਨ ਵਿਚੋਂ 110 ਨੰਬਰਾਂ ਵਿਚੋਂ 104 ਅੰਕ ਪ੍ਰਾਪਤ ਕਰ ਕੇ ਇਕ ਇਤਿਹਾਸਿਕ ਪ੍ਰਾਪਤੀ ਵਲ ਕਦਮ ਵਧਾਏ ਹਨ¢ ਗੁਰਵਿੰਦਰ ਕੁਮਾਰ ਅਤੇ ਮਾਤਾ ਸ਼ਕੁੰਤਲਾ ਦੀ ਹੋਣ ਹਾਰ ਧੀ ਨੇ ਅਪਣੀ ਸਖ਼ਤ ਮਿਹਨਤ ਨਾਲ ਜਿੱਥੇ ਪੜ੍ਹਾਈ ਵਿਚ ਸਫ਼ਲਤਾ ਦੇ ਝੰਡੇ ਬੁਲੰਦ ਕਰ ਕੇ ਮਾਪਿਆ ਦਾ ਨਾਮ ਚਮਕਾਇਆ ਹੈ | ਉਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਅਪਣੀ ਧੀ ਉਤੇ ਮਾਣ ਮਹਿਸੂਸ ਕਰ ਰਿਹਾ ਹੈ¢ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰਵੀਨਾ ਨੇ ਦਸਿਆ ਕਿ ਉਸ ਨੂੰ ਰੋਮ ਹਵਾਈ ਅੱਡੇ ਤੋਂ ਨÏਕਰ ਲਈ ਪਹਿਲਾ ਹੀ ਸੱਦਾ ਪੱਤਰ ਮਿਲ ਚੁਕਿਆ ਹੈ ਪਰ ਫਿਲਹਾਲ ਹੋਰ ਪੜ੍ਹਨਾ ਚਾਹੁੰਦੀ ਹੈ | ਉਸ ਨੂੰ ਪਰਵਾਰ ਵਲੋਂ ਹਰ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ¢ ਦਸਣਯੋਗ ਹੈ ਕਿ ਇੰਟਰਨੈਸ਼ਨਲ ਪÏਲਟੀਕਲ ਸਾਇੰਸ ਦੀ ਪੜ੍ਹਾਈ ਕਰਨ ਵਾਲੇ ਬੱਚੇ ਦੇਸ਼ ਦੇ ਡਿਪਲੋਮੈਂਟ ਸਿਸਟਮ ਦਾ ਹਿੱਸਾ ਬਣਕੇ ਸੇਵਾਵਾਂ ਨਿਭਾਉਦੇ ਹਨ ¢ 

ਕੈਪਸ਼ਨ: ਰੋਮ ਯੂਨੀਵਰਸਿਟੀ ਦੀ ਵਿਦਿਆਰਥੀ ਰਵੀਨਾ ਕੁਮਾਰ ਪਰਵਾਰਕ ਮੈਂਬਰਾਂ ਨਾਲ |                                       (ਚੀਨੀਆ)
9tly 1