ਨੀਤੀ ਅਯੋਗ ਨੇ ਜਾਰੀ ਕੀਤਾ ਸਿਹਤ ਸੂਚਕ ਅੰਕ : ਪੰਜਾਬ ਦੇ ਹਿੱਸੇ ਆਇਆ 8ਵਾਂ ਸਥਾਨ

ਏਜੰਸੀ

ਖ਼ਬਰਾਂ, ਪੰਜਾਬ

ਸਾਲ 2019-20 ਲਈ ਰਾਜ ਦੇ ਸਿਹਤ ਸੂਚਕ ਅੰਕ ਦੇ ਚੌਥੇ ਐਡੀਸ਼ਨ ਵਿੱਚ ਸਮੁੱਚੇ ਸਿਹਤ ਪ੍ਰਦਰਸ਼ਨ ਦੇ ਮਾਮਲੇ ਵਿੱਚ ਪੰਜਾਬ ਨੂੰ ਵਧੀਆ ਸੂਬੇ ਵਜੋਂ ਚੁਣਿਆ ਗਿਆ ਹੈ।

Health Index released by Niti Ayog: Punjab ranks 8th

ਚੰਡੀਗੜ੍ਹ : ਨੀਤੀ ਅਯੋਗ ਵਲੋਂ ਸਿਹਤ ਸੂਚਕ ਅੰਕ ਜਾਰੀ ਕੀਤਾ ਗਿਆ ਹੈ ਜਿਸ ਵਿਚ ਪੰਜਾਬ ਨੂੰ ਵਧੀਆ ਸੂਬੇ ਦੇ ਰੂਪ ਵਿਚ 8ਵਾਂ ਸਥਾਨ ਪ੍ਰਾਪਤ ਹੋਇਆ ਹੈ।ਸਰਕਾਰੀ ਥਿੰਕ-ਟੈਂਕ ਨੀਤੀ ਅਯੋਗ ਵਲੋਂ ਸੋਮਵਾਰ ਨੂੰ ਜਾਰੀ ਸਾਲ 2019-20 ਲਈ ਰਾਜ ਦੇ ਸਿਹਤ ਸੂਚਕ ਅੰਕ ਦੇ ਚੌਥੇ ਐਡੀਸ਼ਨ ਵਿੱਚ ਸਮੁੱਚੇ ਸਿਹਤ ਪ੍ਰਦਰਸ਼ਨ ਦੇ ਮਾਮਲੇ ਵਿੱਚ ਪੰਜਾਬ ਨੂੰ ਵਧੀਆ ਸੂਬੇ ਵਜੋਂ ਚੁਣਿਆ ਗਿਆ ਹੈ ਅਤੇ ਇਸ ਵਿਚ 1.75 ਵਾਧਾ ਦਰ ਦਰਜ ਕੀਤੀ ਗਈ ਹੈ।

ਪੰਜਾਬ ਨੇ ਬੇਸ ਸਾਲ 2018-19 (56.34 ਇੰਡੈਕਸ ਸਕੋਰ) ਵਿੱਚ ਨੌਵੇਂ ਸਥਾਨ ਤੋਂ 58.08 ਦੇ ਕੰਪੋਜ਼ਿਟ ਇੰਡੈਕਸ ਸਕੋਰ ਨਾਲ ਆਪਣੀ ਸਮੁੱਚੀ ਦਰਜਾਬੰਦੀ ਵਿੱਚ ਸੁਧਾਰ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਨੂੰ ਸਕਾਰਾਤਮਕ ਵਾਧਾ ਪ੍ਰਦਰਸ਼ਨ ਪ੍ਰਾਪਤ ਕਰਨ ਵਾਲੇ ਸੂਬਿਆਂ ਵਿੱਚ ਰੱਖਿਆ ਗਿਆ ਹੈ। ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਸਿਹਤ ਸੂਚਕ ਅੰਕ ਦੇ ਅਨੁਸਾਰ ਨਕਾਰਾਤਮਕ ਵਾਧਾ ਦਰ ਵਿਚ ਦਿਖਾਇਆ ਹੈ।

ਹਰਿਆਣਾ 49.26 ਇੰਡੈਕਸ ਸਕੋਰ ਦੇ ਨਾਲ 11ਵੇਂ ਸਥਾਨ 'ਤੇ ਬਰਕਰਾਰ ਹੈ, ਜਦੋਂ ਕਿ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਬੇਸ ਸਾਲ 2018-19 ਵਿੱਚ ਆਪਣੇ ਪਹਿਲੇ ਛੇਵੇਂ ਸਥਾਨ (63.23 ਇੰਡੈਕਸ ਸਕੋਰ) ਤੋਂ ਸੱਤਵੇਂ ਸਥਾਨ (63.17 ਇੰਡੈਕਸ ਸਕੋਰ) 'ਤੇ ਡਿੱਗ ਗਿਆ ਹੈ। ਕੇਰਲ 82.20 ਦੇ ਸੂਚਕ ਅੰਕ ਦੇ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਅਤੇ ਉੱਤਰ ਪ੍ਰਦੇਸ਼ ਦੇਸ਼ ਦੇ 19 ਵੱਡੇ ਰਾਜਾਂ ਵਿੱਚ ਸਮੁੱਚੇ ਸਿਹਤ ਪ੍ਰਦਰਸ਼ਨ ਵਿੱਚ 30.37 ਦੇ ਸੂਚਕ ਅੰਕ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਿਹਤ ਸੂਚਕ ਅੰਕ ਵਿੱਚ ਮੱਧ ਇੱਕ ਤਿਹਾਈ ਸਕੋਰ ਰੇਂਜ ਨਾਲ ਸਬੰਧਤ ‘ਅਚੀਵਰਜ਼’ ਦੀ ਸ਼੍ਰੇਣੀ ਵਿੱਚ ਆਉਂਦੇ ਹਨ।  ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ, ਚੰਡੀਗੜ੍ਹ 2018-19 ਵਿੱਚ ਪਹਿਲੇ ਸਥਾਨ ਤੋਂ ਖਿਸਕ ਕੇ 2019-20 ਵਿੱਚ 62.53 ਦੇ ਮਿਸ਼ਰਤ ਸੂਚਕ ਅੰਕ ਨਾਲ ਦੂਜੇ ਸਥਾਨ 'ਤੇ ਆ ਗਿਆ ਹੈ।

ਜਦੋਂ ਕਿ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਯੂਟੀ ਨੇ ਦੂਜੇ ਤੋਂ ਪਹਿਲੇ ਸਥਾਨ 'ਤੇ ਸੁਧਾਰ ਕੀਤਾ ਹੈ। -12.22 ਅੰਕਾਂ ਦੇ ਨਾਲ, ਚੰਡੀਗੜ੍ਹ ਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਿਹਤ ਨਤੀਜਿਆਂ ਦੇ ਡੋਮੇਨ ਸੂਚਕ ਅੰਕ ਸਕੋਰ ਵਿੱਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ। ਰਾਜ ਸਿਹਤ ਸੂਚਕ ਅੰਕ ਰਿਪੋਰਟ ਤਿੰਨ ਡੋਮੇਨਾਂ ਵਿੱਚ ਚੋਣਵੇਂ ਸੂਚਕਾਂ ਦੀ ਤੁਲਨਾ ਕਰਨ ਤੋਂ ਬਾਅਦ ਤਿਆਰ ਕੀਤੀ ਜਾਂਦੀ ਹੈ ਜਿਸ ਦਾ ਮਤਲਬ ਕਿ ਸਿਹਤ ਦੇ ਨਤੀਜੇ, ਪ੍ਰਸ਼ਾਸਨ ਅਤੇ ਮੁੱਖ ਇਨਪੁਟਸ ਅਤੇ ਪ੍ਰਕਿਰਿਆ ਹੈ।