ਸੋਮਾਲੀਆ 'ਚ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਹੁਸੈਨ ਰੋਬਲ ਬਰਖ਼ਾਸਤ

ਏਜੰਸੀ

ਖ਼ਬਰਾਂ, ਪੰਜਾਬ

ਸੋਮਾਲੀਆ 'ਚ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਹੁਸੈਨ ਰੋਬਲ ਬਰਖ਼ਾਸਤ

image

ਮੋਗਾਦਿਸੂ, 27 ਦਸੰਬਰ : ਸੋਮਾਲੀਆ ਦੇ ਰਾਸ਼ਟਰਪਤੀ ਮੁਹੰਮਦ ਫ਼ਰਮਾਜੋ ਨੇ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ  ਲੈ ਕੇ ਪ੍ਰਧਾਨ ਮੰਤਰੀ ਮੁਹੰਮਦ ਹੁਸੈਨ ਰੋਬਲ ਨੂੰ  ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿਤਾ ਹੈ | ਰੋਬਲ ਵਿਰੁਧ ਭਿ੍ਸਟਾਚਾਰ ਦੇ ਦੋਸ਼ਾਂ ਦੀ ਜਾਂਚ ਜਾਰੀ ਹੈ | ਪ੍ਰਸਾਰਕ ਨੇ ਸੋਮਵਾਰ ਨੂੰ  ਰਾਸ਼ਟਰਪਤੀ ਦਫਤਰ ਤੋਂ ਜਾਰੀ ਇਕ ਬਿਆਨ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿਤੀ |
ਰੋਬਲ ਦੀ ਬਰਖ਼ਾਸਤਗੀ ਦੇਸ਼ ਦੀ ਜਲ ਸੈਨਾ ਤੋਂ ਆਪਣੇ ਨਿੱਜੀ ਲਾਭ ਲਈ ਜ਼ਮੀਨ ਹੜੱਪਣ ਦੇ ਦੋਸ਼ਾਂ ਨਾਲ ਜੁੜੀ ਹੈ | ਰਿਪੋਰਟ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਕਿ ਰੋਬਲ ਦੋਸ਼ਾਂ ਤੋਂ ਇਨਕਾਰ ਕਰਦੇ ਹਨ ਅਤੇ ਉਨ੍ਹਾਂ ਨੇ ਮੁੱਦੇ ਦੀ ਚੱਲ ਰਹੀ ਜਾਂਚ ਨੂੰ  ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸੋਮਾਲੀ ਜਲ ਸੈਨਾ ਦੇ ਕਮਾਂਡਰ ਬਿ੍ਗੇਡੀਅਰ ਜਨਰਲ ਕੈਬਡਿਕਸਮਿਡ ਮੈਕਸਮੇਡ ਦਿਰਿਰ ਨੂੰ  ਵੀ ਮੁਅੱਤਲ ਕਰਨ ਦਾ ਹੁਕਮ ਦਿਤਾ ਹੈ | ਸੋਮਾਲੀਆ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚਕਾਰ ਕਈ ਮਤਭੇਦਾਂ ਨੂੰ  ਲੈ ਕੇ ਮਹੀਨਿਆਂ ਤੋਂ ਤਣਾਅ ਵਧਿਆ ਹੋਇਆ ਹੈ, ਜਿਸ ਵਿਚ ਫ਼ਰਮਾਜੋ ਦਾ ਅਪ੍ਰੈਲ ਵਿਚ ਆਪਣਾ ਚੌਥਾ ਕਾਰਜਕਾਲ ਦੋ ਸਾਲ ਹੋਰ ਵਧਾਉਣ ਦਾ ਫ਼ੈਸਲਾ ਅਤੇ ਸਤੰਬਰ ਵਿਚ ਚੋਣਾਂ ਕਰਵਾਉਣ ਲਈ ਰੋਬਾਲ ਦੇ ਜਨਾਦੇਸ਼ ਨੂੰ  ਮੁਲਤਵੀ ਕਰਨਾ ਸ਼ਾਮਲ ਹੈ |     (ਏਜੰਸੀ)