Ludhiana News : ਚਾਚੇ ਨੇ 7 ਸਾਲ ਦੀ ਮਾਸੂਮ ਨਾਲ ਕੀਤਾ ਬਲਾਤਕਾਰ, ਚੀਜ਼ ਦਿਵਾਉਣ ਦੇ ਬਹਾਨੇ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਮੁਲਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਈ, 6 ਪੋਕਸੋ ਐਕਟ ਤਹਿਤ ਮਾਮਲਾ ਕੀਤਾ ਦਰਜ

photo

Uncle raped a 7-year-old innocent girl in Ludhiana News in punjabi:  ਲੁਧਿਆਣਾ ਵਿਚ ਇਕ 7 ਸਾਲ ਦੀ ਬੱਚੀ ਨਾਲ ਦਰਿੰਗਦੀ ਕੀਤੀ ਗਈ ਹੈ। ਨੌਜਵਾਨ ਦੁਕਾਨ ਤੋਂ ਚੀਜ਼ ਦਿਵਾਉਣ ਦੇ ਬਹਾਨੇ ਲੜਕੀ ਨੂੰ ਪੈਦਲ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਜਦੋਂ ਮਾਂ ਉਸ ਦੀ ਭਾਲ ਲਈ ਨਿਕਲੀ ਤਾਂ ਉਸ ਨੂੰ ਘਰ ਤੋਂ ਕੁਝ ਦੂਰ ਸੁੰਨਸਾਨ ਜਗ੍ਹਾ 'ਤੇ ਬੱਚੀ ਰੋਂਦੀ ਹੋਈ ਮਿਲੀ। ਉਸ ਨੇ ਜੋ ਕੱਪੜੇ ਪਾਏ ਹੋਏ ਸਨ, ਉਹ ਖੂਨ ਨਾਲ ਲਿਬੜੇ ਹੋਏ ਸਨ। ਪੁਲਿਸ ਨੇ ਇੱਕ ਨੌਜਵਾਨ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਈ, 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕੁਕਰਮ ਦਾ ਕੇਸ ਚੱਲ ਰਿਹਾ ਹੈ।

 ਇਹ ਵੀ ਪੜ੍ਹੋ: Punjabi died in America: ਅਮਰੀਕਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਨੇ ਤੋੜਿਆ ਦਮ  

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਭਜੋਤ ਨਾਂ ਦਾ ਨੌਜਵਾਨ ਕਰੀਬ 2 ਮਹੀਨਿਆਂ ਤੋਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਮਕਾਨ 'ਚ ਰਹਿ ਰਿਹਾ ਹੈ। ਇਸ ਦੌਰਾਨ ਸੱਤ ਸਾਲ ਦੀ ਬੱਚੀ ਦੀ ਵੀ ਉਸ ਨਾਲ ਦੋਸਤੀ ਹੋ ਗਈ। ਪ੍ਰਭਜੋਤ ਲੜਕੀ ਨੂੰ ਇਹ ਕਹਿ ਕੇ ਘਰੋਂ ਲੈ ਗਿਆ ਕਿ ਉਹ ਉਸ ਨੂੰ ਦੁਕਾਨ ਤੋਂ ਚੀਜ਼ ਖਰੀਦ ਕੇ ਲੈ ਕੇ ਦੇਵੇਗਾ। ਉਹ ਲੜਕੀ ਨੂੰ ਕਿਸੇ ਇਕਾਂਤ ਥਾਂ 'ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਲੜਕੀ ਨੂੰ ਉੱਥੇ ਛੱਡ ਕੇ ਭੱਜ ਗਿਆ।

 ਇਹ ਵੀ ਪੜ੍ਹੋ: Corona Cases: ਦੇਸ਼ 'ਚ ਕੋਰੋਨਾ ਨੇ ਮੁੜ ਜਮਾਏ ਆਪਣੇ ਪੈਰ, 24 ਘੰਟਿਆਂ 'ਚ ਸਾਹਮਣੇ ਆਏ ..

ਜਦੋਂ ਕਾਫੀ ਦੇਰ ਤੱਕ ਲੜਕੀ ਘਰ ਵਾਪਸ ਨਹੀਂ ਪਰਤੀ ਤਾਂ ਉਸ ਦੀ ਮਾਂ ਚਿੰਤਤ ਹੋ ਗਈ ਅਤੇ ਉਸ ਦੀ ਭਾਲ ਲਈ ਨਿਕਲੀ। ਲੜਕੀ ਘਰ ਤੋਂ ਕੁਝ ਦੂਰੀ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ। ਲੜਕੀ ਨੇ ਦੱਸਿਆ ਕਿ ਚਾਚੇ ਨੇ ਉਸ ਨਾਲ ਗਲਤ ਕੰਮ ਕੀਤਾ। ਔਰਤ ਨੇ ਸਾਰੀ ਕਹਾਣੀ ਆਪਣੇ ਪਤੀ ਨੂੰ ਦੱਸੀ ਅਤੇ ਪੁਲਿਸ ਨੂੰ ਲੜਕੀ ਨਾਲ ਹੋਏ ਜ਼ੁਲਮ ਦੀ ਸੂਚਨਾ ਦਿਤੀ। ਜ਼ਖ਼ਮੀ ਹਾਲਤ 'ਚ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਪ੍ਰਭਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਹ ਇਥੇ ਆਪਣੇ ਵਾਕਫ਼ ਕੋਲ ਰਹਿਣ ਆਇਆ ਸੀ। ਫਿਲਹਾਲ ਉਹ ਫਰਾਰ ਹੈ। ਉਸ ਖ਼ਿਲਾਫ਼ ਡੇਹਲੋਂ ਥਾਣੇ ਵਿੱਚ ਬੱਚੀ ਨਾਲ ਛੇੜਛਾੜ ਦਾ ਕੇਸ ਵੀ ਦਰਜ ਹੈ।

(For more news apart from Uncle raped a 7-year-old innocent girl in Ludhiana News in punjabi, stay tuned to Rozana Spokesman)