Jalandhar News : ਪੁਲਿਸ ਨੇ ਅੰਨ੍ਹੇ ਕਤਲ ਦਾ ਭੇਤ ਸੁਲਝਾਇਆ, ਔਰਤ ਸਮੇਤ 2 ਜਣੇ ਗ੍ਰਿਫਤਾਰ 

ਏਜੰਸੀ

ਖ਼ਬਰਾਂ, ਪੰਜਾਬ

Jalandhar News : ਕਥਿਤ ਨਾਜਾਇਜ਼ ਸਬੰਧਾਂ ਕਾਰਨ ਹੋਇਆ ਕਤਲ

Jalandhar

Jalandhar News : ਜਲੰਧਰ : ਜਲੰਧਰ ਦੇ ਹਲਕਾ ਨਕੋਦਰ ’ਚ ਹੋਏ ਅੰਨ੍ਹੇ ਕਤਲ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦਰਅਸਲ, 20 ਦਸੰਬਰ ਨੂੰ ਬੁੱਢਾ ਪਿੰਡ ’ਚ ਇਕ ਬਾਈਕ ਸਵਾਰ ਦੀ ਲਾਸ਼ ਮਿਲੀ ਸੀ। ਵਿਅਕਤੀ ਦੇ ਸਰੀਰ ’ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਨਿਸ਼ਾਨ ਸਨ। ਇਸ ਮਾਮਲੇ ’ਚ ਪੁਲਿਸ ਨੇ ਔਰਤ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਪੁੱਛ-ਪੜਤਾਲ ’ਚ ਕਤਲ ਬਾਰੇ ਹੈਰਾਨ ਕਰਨ ਵਾਲਾ ਪ੍ਰਗਟਾਵਾ ਹੋਇਆ ਹੈ। ਜਿਸ ’ਚ ਡੀ-ਮਾਰਟ ਕਰਮਚਾਰੀਆਂ ਦੇ ਨਾਲ ਸਬੰਧਾਂ ਦਾ ਪ੍ਰਗਟਾਵਾ ਹੋਇਆ ਹੈ। 

ਡੀ.ਐਸ.ਪੀ. ਜਲੰਧਰ ਦੇਹਾਤ ਪੁਲਿਸ ਸੁਖਪਾਲ ਸਿੰਘ ਨੇ ਦਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਜਾਂਚ ’ਚ ਪਤਾ ਲੱਗਾ ਕਿ ਉਹ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਮੁਕੇਸ਼ ਕੁਮਾਰ ਹੈ। ਡੂੰਘਾਈ ਨਾਲ ਜਾਂਚ ਦੌਰਾਨ ਪਤਾ ਲੱਗਾ ਕਿ ਮੁਕੇਸ਼ ਦੀ ਪਤਨੀ ਨੀਰੂ ਦੇ ਹਰਪ੍ਰੀਤ ਸਿੰਘ ਹੈਪੀ ਨਾਲ ਨਾਜਾਇਜ਼ ਸਬੰਧ ਸਨ। ਨੀਰੂ ਅਤੇ ਹੈਪੀ ਡੀ-ਮਾਰਟ ’ਚ ਕੰਮ ਕਰਦੇ ਹਨ। ਦੋਵੇਂ ਵਿਆਹ ਕਰਨਾ ਚਾਹੁੰਦੇ ਹਨ ਪਰ ਮੁਕੇਸ਼ ਉਨ੍ਹਾਂ ਦੇ ਵਿਆਹ ’ਚ ਰੁਕਾਵਟ ਬਣ ਰਿਹਾ ਸੀ। 

ਪੁਲਿਸ ਅਧਿਕਾਰੀ ਨੇ ਦਸਿਆ ਕਿ ਨੀਰੂ ਨੂੰ ਲਗਦਾ ਸੀ ਕਿ ਮੁਕੇਸ਼ ਉਸ ਨੂੰ ਤਲਾਕ ਨਹੀਂ ਦੇਵੇਗਾ, ਇਸ ਲਈ ਨੀਰੂ ਨੇ ਹੈਪੀ ਨਾਲ ਮਿਲ ਕੇ ਮੁਕੇਸ਼ ਨੂੰ ਮਾਰਨ ਦੀ ਸਲਾਹ ਦਿਤੀ। 19 ਦਸੰਬਰ ਨੂੰ ਹੈਪੀ ਨੇ ਮੁਕੇਸ਼ ਨੂੰ ਬੱਸ ਸਟੈਂਡ ਨੇੜੇ ਸੱਦਿਆ, ਜਿੱਥੇ ਦੋਹਾਂ ਨੇ ਇਕੱਠੇ ਸ਼ਰਾਬ ਪੀਤੀ। ਇਸ ਤੋਂ ਬਾਅਦ ਉਹ ਕੰਗ ਸਾਬੂ ਨੇੜੇ ਮੱਲ੍ਹਾ ਪਿੰਡ ਨੇੜੇ ਆ ਗਿਆ। ਜਦੋਂ ਮੁਕੇਸ਼ ਪਿਸ਼ਾਬ ਕਰਨ ਲਈ ਉਤਰਿਆ ਤਾਂ ਹੈਪੀ ਨੇ ਮੁਕੇਸ਼ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ ਅਤੇ ਹੈਪੀ ਨੂੰ ਮੌਤ ਦੇ ਘਾਟ ਉਤਾਰ ਦਿਤਾ। 

ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋਸ਼ੀ ਨੇ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਨੀਰੂ ਨਾਲ ਵੀ ਗੱਲ ਕੀਤੀ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ ਇਕ ਬਾਈਕ ਸਮੇਤ ਦੋ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਮ੍ਰਿਤਕ ਦਾ ਇਕ 10 ਸਾਲ ਦਾ ਬੇਟਾ ਅਤੇ 6 ਸਾਲ ਦੀ ਬੇਟੀ ਹੈ, ਜਦਕਿ ਹੈਪੀ ਕੁਆਰਾ ਹੈ। ਨੀਰੂ ਅਤੇ ਹੈਪੀ ਪਿਛਲੇ 6-7 ਮਹੀਨਿਆਂ ਤੋਂ ਨਾਜਾਇਜ਼ ਰਿਸ਼ਤੇ ’ਚ ਰਹਿ ਰਹੇ ਸਨ। ਹੈਪੀ ਦੇ ਪਿਛਲੇ ਰੀਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।