Punjab and Himachal ਦੇ 3 ਡਰੱਗ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਨਾਮ ਦੇਣ ਸਬੰਧੀ ਕੀਤਾ ਐਲਾਨ
ਮੋਹਾਲੀ : ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੀ ਚੰਡੀਗੜ੍ਹ ਯੂਨਿਟ ਨੇ ਤਿੰਨ ਨਸ਼ਾ ਤਸਕਰਾਂ ਉੱਤੇ ਇਨਾਮ ਰੱਖਿਆ ਹੈ। ਇਨ੍ਹਾਂ ਵਿੱਚੋਂ ਦੋ ਤਸਕਰ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਰਹਿਣ ਵਾਲੇ ਹਨ, ਜਦਕਿ ਇੱਕ ਵਿਅਕਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ। ਜੋ ਵੀ ਇਨ੍ਹਾਂ ਬਾਰੇ ਜਾਣਕਾਰੀ ਦੇਵੇਗਾ ਬਿਊਰੋ ਵੱਲੋਂ ਹਰੇਕ ਮਾਮਲੇ ਵਿੱਚ 25-25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਦਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਲੋਕ ਫ਼ੋਨ ਰਾਹੀਂ ਜਾਂ ਵਿਭਾਗ ਦੇ ਦਫ਼ਤਰ ਜਾ ਕੇ ਵੀ ਜਾਣਕਾਰੀ ਦੇ ਸਕਦੇ ਹਨ।
ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਸੰਨੀ ਮੋਗਾ ਦੇ ਵਾਰਡ ਨੰਬਰ 23 ਵਿਸ਼ਵਕਰਮਾ ਨਗਰ ਪੁਲਿਸ ਸਟੇਸ਼ਨ ਸਾਊਥ ਮੋਗਾ ਦਾ ਰਹਿਣ ਵਾਲਾ ਹੈ ਅਤੇ ਉਹ 1.850 ਕਿਲੋਗ੍ਰਾਮ ਚਰਸ ਮਾਮਲੇ ਨਾਲ ਜੁੜਿਆ ਹੋਇਆ ਹੈ । ਅਦਾਲਤ ਵੱਲੋਂ ਉਸ ਨੂੰ ਪੀਓ (ਪ੍ਰੋਕਲੇਮਡ ਆਫੈਂਡਰ) ਐਲਾਨ ਕੀਤਾ ਜਾ ਚੁੱਕਾ ਸੀ। ਹੁਣ ਐਨ.ਸੀ.ਬੀ. ਨੇ ਉਸ ਉੱਤੇ 25 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੈ।
ਦੂਜਾ ਵਿਅਕਤੀ ਰਮੇਸ਼ ਕੁਮਾਰ ਨਿਵਾਸੀ ਬਲ੍ਹ ਧਾਰ ਗਾਂਵ, ਪਧਰ (ਮੰਡੀ), ਹਿਮਾਚਲ ਪ੍ਰਦੇਸ਼ ਹੈ। ਇਸ ਦੇ ਕੋਲੋਂ 1.850 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ ਸੀ। ਅਦਾਲਤ ਨੇ ਇਸ ਨੂੰ ਵੀ ਪੀ.ਓ. ਐਲਾਨ ਕੀਤਾ ਹੋਇਆ ਹੈ। ਤੀਜਾ ਵਿਅਕਤੀ ਰੂਪੇਸ਼ ਕੁਮਾਰ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਨ੍ਹਾਂ ਸਾਰਿਆਂ ਉੱਤੇ ਇਨਾਮ ਐਲਾਨ ਕੀਤਾ ਗਿਆ ਹੈ।
ਐਨੈ.ਸੀ.ਬੀ. ਦੀਆਂ ਟੀਮਾਂ ਇਨ੍ਹਾਂ ਲੋਕਾਂ ਦੀ ਭਾਲ ਵਿੱਚ ਕਈ ਵਾਰ ਇਲਾਕਿਆਂ ਵਿੱਚ ਛਾਪੇਮਾਰੀ ਕਰ ਚੁੱਕੀਆਂ ਹਨ। ਪਰ ਇਹ ਲੋਕ ਫੜੇ ਨਹੀਂ ਜਾ ਰਹੇ । ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਏਜੰਸੀ ਦਾ ਸਹਿਯੋਗ ਨਹੀਂ ਕਰ ਰਹੇ। ਇਸ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਨਾਲ ਸਬੰਧਤ ਜਾਣਕਾਰੀ ਦੇਣ ਲਈ ਲੋਕਾਂ ਨੂੰ 9464556700 ਉੱਤੇ ਕਾਲ ਕਰਨੀ ਹੋਵੇਗੀ। ਇਸ ਤੋਂ ਇਲਾਵਾ 29412916 ਜਾਂ ਹੈਲਪਲਾਈਨ ਨੰਬਰ 01722568109 ਜਾਂ 277931 ਉੱਤੇ ਸੰਪਰਕ ਕਰਨਾ ਹੋਵੇਗਾ।