ਕਿਸਾਨ ਮੋਢਿਆਂ 'ਤੇ ਕਰਜ਼ਾ ਮੁਆਫ਼ੀ ਪ੍ਰਮਾਣ ਪੱਤਰ ਚੁੱਕ ਕੇ ਲੈ ਗਏ
ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ 18308 ਕਿਸਾਨਾਂ ਦਾ 97 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਐਲਾਨ........
Loan waiver certificate
ਰਾਮਪੁਰਾ ਫੂਲ : ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ 18308 ਕਿਸਾਨਾਂ ਦਾ 97 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਅਤੇ 14 ਕਿਸਾਨਾਂ ਨੂੰ ਮੌਕੇ 'ਤੇ ਹੀ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਦੇ ਕੇ ਕਰਜ਼ਾ ਮੁਆਫ਼ੀ ਸਕੀਮ ਦੇ ਤੀਜੇ ਗੇੜ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਦਿਤੇ ਗਏ ਪ੍ਰਮਾਣ ਪੱਤਰ ਲਗਭਗ ਤਿੰਨ ਫ਼ੁਟ ਉੱਚੇ ਅਤੇ ਚਾਰ ਫ਼ੁਟ ਚੌੜੇ ਸਨ। ਪ੍ਰਮਾਣ ਪੱਤਰਾਂ ਨੂੰ ਮੋਢਿਆ 'ਤੇ ਚੁੱਕ ਕੇ ਲਿਜਾ ਰਹੇ ਕਿਸਾਨ ਪੂਰੇ ਪੰਡਾਲ ਵਿਚ ਖਿੱਚ ਦਾ ਕੇਂਦਰ ਬਣੇ ਰਹੇ।