ਚੀਫ਼ ਜਸਟਿਸ ਦਾ ਕੇਂਦਰ ਨੂੰ ਸਵਾਲ- ਤੁਸੀਂ ਅੱਖਾਂ ਕਿਉਂ ਬੰਦ ਕਰ ਰਖੀਆਂ ਨੇ, ਕੱੁਝ ਕਰਦੇ ਕਿਉਂ ਨਹੀਂ?
ਚੀਫ਼ ਜਸਟਿਸ ਦਾ ਕੇਂਦਰ ਨੂੰ ਸਵਾਲ- ਤੁਸੀਂ ਅੱਖਾਂ ਕਿਉਂ ਬੰਦ ਕਰ ਰਖੀਆਂ ਨੇ, ਕੱੁਝ ਕਰਦੇ ਕਿਉਂ ਨਹੀਂ?
ਨਵੀਂ ਦਿੱਲੀ, 28 ਜਨਵਰੀ: ਤਬਲੀਗ਼ੀ ਜਮਾਤ ਮਰਕਜ਼ ਮਾਮਲੇ ’ਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦਾ ਮੁੱਦਾ ਵੀ ਚੁਕਿਆ।
ਇਸ ਕੇਸ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਐਸ. ਏ. ਬੋਬੜੇ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੇ ਇਸ ਮੁੱਦੇ ’ਤੇ ਅੱਖਾਂ ਕਿਉਂ ਬੰਦ ਕੀਤੀਆਂ ਹਨ, ਕੁੱਝ ਕਰ ਕਿਉਂ ਨਹੀਂ ਰਹੀ ਹੈ?
ਸੁਪਰੀਮ ਕੋਰਟ ਨੇ ਤਬਲੀਗ਼ੀ ਜਮਾਤ ਦੀ ਮੀਡੀਆ ਰੀਪੋਰਟਾਂ ਵਿਰੁਧ ਜਮੀਅਤ ਉਲੇਮਾ ਏ ਹਿੰਦ ਅਤੇ ਪੀਸ ਪਾਰਟੀ ਸਣੇ ਹੋਰ ਲੋਕਾਂ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ 26 ਜਨਵਰੀ ਦੀ ਇਸ ਘਟਨਾ ’ਤੇ ਵੀ ਟਿਪਣੀ ਕੀਤੀ। ਅਦਾਲਤ ਨੇ ਕਿਹਾ ਕਿ ਕੁਝ ਖ਼ਬਰਾਂ ’ਤੇ ਕਾਬੂ ਪਾਉਣਾ ਉਨਾ ਹੀ ਜ਼ਰੂਰੀ ਹੈ, ਜਿੰਨਾ ਕਿ ਕੱੁਝ ਰੁਕਾਵਟ ਸਬੰਧੀ ਉਪਾਵਾਂ ਨੂੰ ਅਪਣਾਉਣਾ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦੀ ਜਾਂਚ ਕਰਨਾ। ਮੈਂ ਨਹੀਂ ਜਾਣਦਾ ਕਿ ਤੁਹਾਡੀਆਂ ਇਸ ’ਤੇ ਅੱਖਾਂ ਬੰਦ ਕਿਉਂ ਹਨ।
ਚੀਫ਼ ਜਸਟਿਸ ਨੇ ਕਿਹਾ ਕਿ ਫੇਕ ਨਿਊਜ਼ ਕਾਰਨ ਹਿੰਸਾ ਹੋਵੇ, ਕਿਸੇ ਦੀ ਜਾਨ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਅਜਿਹੀ ਸਥਿਤੀ ਨਹੀਂ ਪੈਦਾ ਹੋਣੀ ਚਾਹੀਦੀ ਕਿਸੇ ਖ਼ਬਰ ਦੀ ਵਜ੍ਹਾ ਨਾਲ।
ਪਟੀਸ਼ਨਕਰਤਾ ਨੇ ਕਿਹਾ ਕਿ ਸਰਕਾਰ ਕੋਲ ਅਜਿਹੇ ਪ੍ਰੋਗਰਾਮਾਂ ’ਤੇ ਰੋਕ ਲਾਉਣ ਦੀ ਸ਼ਕਤੀ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਖ਼ਲ ਕਰ ਕੇ ਕਿਹਾ ਸੀ ਕਿ ਮੀਡੀਆ ਨੂੰ ਜਮਾਤ ਦੇ ਮੁੱਦੇ ’ਤੇ ਰੀਪੋਰਟਿੰਗ ਕਰਨ ਤੋਂ ਨਹੀਂ ਰੋਕ ਸਕਦੇ। ਇਹ ਪ੍ਰੈੱਸ ਦੀ ਸੁਤੰਤਰਤਾ ਦਾ ਮਾਮਲਾ ਹੈ। ਮਰਕਜ਼ ਬਾਰੇ ਵਧੇਰੇ ਰੀਪੋਰਟਾਂ ਗ਼ਲਤ ਨਹੀਂ ਸਨ। (ਏਜੰਸੀ)
----------------------