ਹਰੀਕੇ ਪੱਤਣ ਝੀਲ ਵਿਚ ਜ਼ਹਿਰੀਲੀ ਦਵਾਈ ਪਾ ਕੇ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਵਣ ਵਿਭਾਗ ਨੇ ਕੀਤੇ ਕਾਬੂ
ਹਰੀਕੇ ਪੱਤਣ ਝੀਲ ਵਿਚ ਜ਼ਹਿਰੀਲੀ ਦਵਾਈ ਪਾ ਕੇ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਵਣ ਵਿਭਾਗ ਨੇ ਕੀਤੇ ਕਾਬੂ
ਪੱਟੀ/ਹਰੀਕੇ ਪੱਤਣ, 28 ਜਨਵਰੀ (ਅਜੀਤ ਘਰਿਆਲਾ, ਪ੍ਰਦੀਪ, ਗਗਨਦੀਪ) : ਜ਼ਿਲ੍ਹਾਂ ਤਰਨਤਾਰਨ ਅਧੀਨ ਪੈਂਦੀ ਹਰੀਕੇ ਪੱਤਣ ਝੀਲ ਵਿਚ ਜ਼ਹਿਰੀਲੀ ਦਵਾਈ ਪਾ ਕੇ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਜੰਗਲੀ ਜੀਵ ਤੇ ਜੰਗਲਾਤ ਵਿਭਾਗ ਨੇ ਕਾਬੂ ਕੀਤਾ ਹੈ। ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦਸਿਆਂ ਕਿ ਵਿਭਾਗ ਦੀ ਟੀਮ ਵਣ ਗਾਰਡ ਤਜਿੰਦਰ ਸਿੰਘ ਦੀ ਅਗਵਾਈ ਹੇਠ ਹਰੀਕੇ ਝੀਲ ਦੇ ਮੰਡ ਕੰਬੋਅ ਬੀਟ ਵਿਚ ਗਸ਼ਤ ਕਰ ਰਹੀ ਸੀ ਕਿ ਸਤਲੁਜ ਦਰਿਆ ਕਿਨਾਰੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਪਈ, ਜੋ ਵਿਭਾਗ ਦੀ ਟੀਮ ਵੇਖ ਕੇ ਭੱਜਣ ਲੱਗੇ ਪਰ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 8 ਮ੍ਰਿਤ ਪ੍ਰਵਾਸੀ ਪੰਛੀ, ਗੀਜ ਬਰਾਮਦ ਹੋਏ। ਕਾਬੂ ਕੀਤੇ ਵਿਅਕਤੀਆਂ ਦÇ ਪਹਿਚਾਣ ਅਮਰਜੀਤ ਸਿੰਘ ਪੁੱਤਰ ਬੱਗਾ ਸਿੰਘ ਅਤੇ ਬਲਕਾਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਭੂਪੇ ਥਾਣਾ ਮੱਖੂ ਜ਼ਿਲ੍ਹਾਂ ਫ਼ਿਰੋਜ਼ਪੁਰ ਵਜੋਂ ਹੋਈ ਹੈ। ਕਾਬੂ ਕੀਤੇ ਵਿਅਕਤੀਆਂ ਵਿਰੁਧ ਜੰਗਲੀ ਜੀਵ ਸੁਰੱਖਿਆਂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 28-03 ਏ: ਕਾਬੂ ਕੀਤੇ ਵਿਅਕਤੀ ਵਣ ਕਰਮੀਆਂ ਨਾਲ। 28-03 ਬੀ: ਮਰੇ ਪ੍ਰਵਾਸੀ ਪੰਛੀ ਜੀਗ
Community-verified icon