26 ਜਨਵਰੀ ਦੀ ਹਿੰਸਾ ਮੰਦਭਾਗੀ ਪਰ ਨਹੀਂ ਰੁਕਣਾ ਚਾਹੀਦਾ ਕਿਸਾਨ ਅੰਦੋਲਨ: ਕੇਜਰੀਵਾਲ
26 ਜਨਵਰੀ ਦੀ ਹਿੰਸਾ ਮੰਦਭਾਗੀ ਪਰ ਨਹੀਂ ਰੁਕਣਾ ਚਾਹੀਦਾ ਕਿਸਾਨ ਅੰਦੋਲਨ: ਕੇਜਰੀਵਾਲ
ਕਿਹਾ, ਹਿੰਸਾ ਦੇ ਦੋਸ਼ੀਆਂ ਵਿਰੁਧ ਹੋਵੇ ਸਖ਼ਤ ਕਾਰਵਾਈ
ਨਵੀਂ ਦਿੱਲੀ, 28 ਜਨਵਰੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 26 ਜਨਵਰੀ ਦੇ ਦਿਨ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ।
ਕੇਜਰੀਵਾਲ ਨੇ ਕਿਹਾ ਕਿ ਇਸ ਕਾਰਨ ਕਿਸਾਨ ਅੰਦੋਲਨ ਨਹੀਂ ਰੁਕਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਿੰਸਾ ਮੰਦਭਾਗੀ ਹੈ ਅਤੇ ਇਸ ਲਈ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਅਸਲ ’ਚ ਇਸ ਲਈ ਜ਼ਿੰਮੇਵਾਰ ਹੈ। ਸਾਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਪਰ ਸ਼ਾਂਤੀਪੂਰਨ ਤਰੀਕੇ ਨਾਲ।
ਦਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਸ਼ੁਰੂਆਤ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ। ਕੇਜਰੀਵਾਲ ਖ਼ੁਦ ਕੁਝ ਸਮੇਂ ਪਹਿਲਾਂ ਸਿੰਘੂ ਸਰਹੱਦ ਗਏ ਸਨ ਅਤੇ ਉਥੇ ਇਕ ਸੇਵਕ ਦੇ ਰੂਪ ’ਚ ਕਿਸਾਨਾਂ ਨਾਲ ਕੁਝ ਸਮਾਂ ਵੀ ਬਿਤਾਇਆ ਸੀ।
ਦਿੱਲੀ ਵਿਧਾਨ ਸਭਾ ’ਚ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਦੀ ਕਾਪੀ ਵੀ ਪਾੜੀ ਗਈ ਸੀ। ਗਣਤੰਤਰ ਦਿਵਸ ਦੇ ਦਿਨ ਹੋਈ ਹਿੰਸਾ ਕਾਰਨ ਜਿੱਥੇ ਕਈ ਕਿਸਾਨ ਸੰਗਠਨ ਅੰਦੋਲਨ ਵਾਪਸ ਲੈ ਰਹੇ ਹਨ, ਉਥੇ ਹੀ ਆਮ ਆਦਮੀ ਪਾਰਟੀ ਹਾਲੇ ਵੀ ਕਿਸਾਨਾਂ ਨਾਲ ਖੜੀ ਨਜ਼ਰ ਆ ਰਹੀ ਹੈ। (ਏਜੰਸੀ)