ਮੱਧ ਪ੍ਰਦੇਸ਼: ਸੜਕ ਹਾਦਸੇ ’ਚ ਚਾਰ ਮਜ਼ਦੂਰਾਂ ਦੀ ਮੌਤ, ਸੱਤ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਮੱਧ ਪ੍ਰਦੇਸ਼: ਸੜਕ ਹਾਦਸੇ ’ਚ ਚਾਰ ਮਜ਼ਦੂਰਾਂ ਦੀ ਮੌਤ, ਸੱਤ ਜ਼ਖ਼ਮੀ

image

ਧੁੰਦ ਕਾਰਨ ਟਵੇਰਾ ਗੱਡੀ ਸਾਹਮਣੇ ਤੋਂ ਆ ਰਹੇ ਕੰਟੇਨਰ ਟਰੱਕ ਨਾਲ ਟਕਰਾ ਗਈ

ਰਾਜਗੜ੍ਹ (ਮੱਧ ਪ੍ਰਦੇਸ਼) 28 ਜਨਵਰੀ: ਮੱਧ ਦੇ ਰਾਜਗੜ੍ਹ ਤੋਂ ਲਗਭਗ 60 ਕਿਲੋਮੀਟਰ ਦੂਰ ਆਗਰਾ-ਮੁੰਬਈ ਰਾਸ਼ਟਰੀ ਰਾਜਮਾਰਗ ’ਤੇ ਉਦਾਨਖੇੜੀ ਪਿੰਡ ਦੇ ਸਾਹਮਣੇ ਇਕ ਕੰਟੇਨਰ ਟਰੱਕ ਅਤੇ ਟਵੇਰਾ ਗੱਡੀ ਵਿਚ ਟੱਕਰ ਹੋ ਗਈ। ਚਾਰ ਮਜ਼ੂਦਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਸੱਤ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਜ਼ਖ਼ਮੀਆਂ ਨੂੰ ਸਾਰੰਗਪੁਰ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪਚੌਰ ਦੇ ਥਾਣਾ ਇੰਚਾਰਜ ਡੀ ਪੀ ਲੋਹੀਆ ਨੇ ਦਸਿਆ ਕਿ ਆਗਰਾ-ਮੁੰਬਈ ਰਾਸ਼ਟਰੀ ਰਾਜਮਾਰਗ ’ਤੇ ਉਦਾਨਖੇੜੀ ਪਿੰਡ ਨੇੜੇ ਹੋਏ ਹਾਦਸੇ ’ਚ ਉੱਤਰ ਪ੍ਰਦੇਸ਼ ਦੇ ਚਾਰ ਮਜ਼ੂਦਰਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ  ਸਾਰੰਗਪੁਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 
ਉਨ੍ਹਾਂ ਦਸਿਆ ਕਿ ਧੁੰਦ ਕਾਰਨ ਟਵੇਰਾ ਗੱਡੀ ਸਾਹਮਣੇ ਤੋਂ ਆ ਰਹੇ ਕੰਟੇਨਰ ਟਰੱਕ ਨਾਲ ਟਕਰਾ ਗਈ।
ਉਨ੍ਹਾਂ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਟਵੇਰਾ ਚਾਲਕ ਵਸੀਮ (25) ਨਿਵਾਸੀ ਮਾਲੇਗਾਉਂ, ਮੁਹੰਮਦ ਹੁਸੈਨ (10) ਨਿਵਾਸੀ ਪ੍ਰਤਾਪਗੜ੍ਹ, ਜਾਵੇਦ (35) ਨਿਵਾਸੀ ਰਾਏਬਰੇਲੀ ਵਜੋਂ ਹੋਈ ਹੈ। ਅਜੇ ਇਕ ਹੋਰ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦਸਿਆ ਕਿ ਟਵੇਰਾ ਵਿਚ ਸਵਾਰ ਹੋ ਕੇ ਮਜ਼ਦੂਰ ਉੱਤਰ ਪ੍ਰਦੇਸ਼ ਤੋਂ ਮਜ਼ਦੂਰੀ ਕਰਨ ਲਈ ਮਾਲੇਗਾਉਂ (ਮਹਾਰਾਸ਼ਟਰ) ਜਾ ਰਹੇ ਸਨ।  (ਏਜੰਸੀ)


ਕੋਰੋਨਾ ਵਾਇਰਸ ਕਾਰਨ ਲਾਗੂ ਹੋਏ ਲਾਕਡਾਊਨ ਦੌਰਾਨ ਇਹ ਮਜ਼ਦੂਰ ਅਪਣੇ ਘਰ ਪਰਤ ਆਏ ਸਨ।  ਲੋਹੀਆ ਨੇ ਕਿਹਾ ਕਿ ਪੁਲਿਸ ਕੰਟੇਨਰ ਟਰੱਕ ਦੇ ਡਰਾਈਵਰ ਵਿਰੁਧ ਮਾਮਲਾ ਦਰਜ ਕਰ ਜਾਂਚ ਕਰ ਰਹੀ ਹੈ। (ਪੀਟੀਆਈ)