ਆਲ ਇੰਡੀਆ ਕਾਂਗਰਸ ਕਮੇਟੀ ਦੇ 4 ਆਬਜ਼ਰਵਰਾਂ ਦੀ ਹੋਈ ਨਿਯੁਕਤੀ
ਮਾਝਾ, ਮਾਲਵਾ ਅਤੇ ਦੁਆਬਾ ਲਈ ਹੋਈਆਂ ਚਾਰ ਨਿਯੁਕਤੀਆਂ
congress
ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਵਿਚ ਚਾਰ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਹ ਨਿਯੁਕਤੀਆਂ ਮਾਝਾ, ਮਾਲਵਾ ਅਤੇ ਦੁਆਬਾ ਲਈ ਕੀਤੀਆਂ ਗਈਆਂ ਹਨ।
ਇਨ੍ਹਾਂ ਵਿਚ ਮਾਲਵਾ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਜਿਥੋਂ ਪਹਿਲੇ ਹਿੱਸੇ ਲਈ ਅਰਜੁਨ ਮੋਧਵਾਦੀਆ ਅਤੇ ਦੂਜੇ ਲਈ ਸੰਜੇ ਨਿਰੁਪਮ, ਮਾਝੇ ਵਿਚ ਉੱਤਮ ਕੁਮਾਰ ਰੈਡੀ ਅਤੇ ਦੁਆਬੇ ਲਈ ਸੁਖਵਿੰਦਰ ਸਿੰਘ ਸੁੱਖੂ ਨੂੰ ਚਾਰਜ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਨਿਯੁਕਤੀਆਂ ਸੂਬੇ ਦੀਆਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ।