ਪਿਸਤੌਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਹਥਿਆਰਾਂ ਸਮੇਤ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਪਿਸਤੌਲ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਹਥਿਆਰਾਂ ਸਮੇਤ ਕਾਬੂ

IMAGE

ਤਰਨਤਾਰਨ/ਪੱਟੀ, 29 ਜਨਵਰੀ (ਅਜੀਤ ਸਿੰਘ ਘਰਿਆਲਾ/ਹਰਦਿਆਲ ਸਿੰਘ/ਪ੍ਰਦੀਪ) : ਤਰਨ ਤਾਰਨ  ਪੁਲਿਸ ਕਿਸੇ ਮੁਖ਼ਬਰ ਖ਼ਾਸ ਨੇ ਨੇ ਇਤਲਾਹ ਦਿਤੀ ਕਿ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਧਰੀ ਕਲਾਂ, ਵਰਿੰਦਰ ਸਿੰਘ ਉਰਫ ਅੱਬੂ ਪੁੱਤਰ ਅਮਰੀਕ ਸਿੰਘ, ਸਰਪ੍ਰੀਤ ਸਿੰਘ ਉਰਫ ਸੋਪੀ ਪੁੱਤਰਾਨ ਅਮਰੀਕ ਸਿੰਘ, ਰੂਪਾ ਪੁੱਤਰ ਲੱਭਾ, ਜਗਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ, ਰਾਜ਼ਾ ਪੁੱਤਰ ਅਵਤਾਰ ਸਿੰਘ ਵਾਸੀਆਨ ਬੈਂਕਾ ਥਾਣਾ ਭਿੱਖੀਵਿੰਡ, ਰਛਪਾਲ ਸਿੰਘ ਉਰਫ ਜਸਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸੁੱਗਾ, ਗੁਰਲਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਹਿੰਦੀਪੁਰ, ਕਰਨ ਪੁੱਤਰ ਜੱਸਾ ਵਾਸੀ ਅਲਗੋ ਕੋਠੀ, ਬਾਬਾ ਹੀਰਾ ਸਿੰਘ ਵਾਸੀ ਸੁਰਸਿੰਘ, ਗੁਰਨਿਸ਼ਾਨ ਸਿੰਘ ਵਾਸੀ ਸਰਾਏ ਦਿਵਾਨਾ, ਅਨਮੋਲ ਸਿੰਘ ਉਰਫ ਤੋਤੀ ਪੁੱਤਰ ਕੇਵਲ ਸਿੰਘ ਵਾਸੀ ਬੁੱਘੇ ਜਿੰਨਾ ਨੇ ਰੱਲ ਕੇ ਇਕ ਗਿਰੋਹ ਬਣਾਇਆ ਹੋਇਆਂ ਹੈ,ਜਿੰਨਾ ਪਾਸ ਨਜ਼ਾਇਜ਼ ਮਾਰੂ ਹਥਿਆਰ ਵੀ ਹਨ, ਜੋ ਆਪਣੇ ਨਜ਼ਾਇਜ਼ ਹਥਿਆਰਾ ਦੀ ਨੋਕ ਤੇ ਲੁੱਟਾ ਖੋਹਾ ਅਤੇ ਡਾਕੇ ਮਾਰਨ ਦੀਆ ਵਾਰਦਾਤਾ ਕਰਦੇ ਹਨ ਅਤੇ ਨਸ਼ਾ ਆਦਿ ਵੇਚਣ ਦਾ ਧੰਦਾ ਕਰਦੇ ਹਨ | ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾ ਇਹ ਆਪਣੇ ਨਜ਼ਾਇਜ਼ ਹਥਿਆਰਾ ਅਤੇ ਨਸ਼ੀਲੇ ਪ੍ਰਦਾਰਥਾ ਨਾਲ ਕਾਬੂ ਆ ਸਕਦੇ ਹਨ |
ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਦੱਸੀ ਹੋਈ ਜਗਾ ਪਰ ਰੇਡ ਕਰਕੇ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਧਰੀ ਕਲਾਂ, ਅਨਮੋਲ ਸਿੰਘ ਉਰਫ ਤੋਤੀ ਪੁੱਤਰ ਕੇਵਲ ਸਿੰਘ ਵਾਸੀ ਬੁੱਘੇ, ਸਰਪ੍ਰੀਤ ਸਿੰਘ ਉਰਫ ਸੋਪੀ ਪੁੱਤਰਾਨ ਅਮਰੀਕ ਸਿੰਘ, ਜਗਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ, ਵਾਸੀਆਨ ਬੈਂਕਾ ਥਾਣਾ ਭਿੱਖੀਵਿੰਡ ਨੂੰ  ਕਾਬੂ ਕਰਕੇ ਇੱਕ 32 ਐਮ.ਐਮ ਪਿਸਤੋਲ ਸਮੇਤ 2 ਰੋਂਦ ਜ਼ਿੰਦਾਂ,920 ਨਸ਼ੀਲੀਆਂ ਗੋਲੀਆਂ ,03 ਦਾਤਰ , ਮਿਤੀ 18/01/2022 ਨੂੰ  ਪਿਸਤੋਲ ਦੀ ਨੋਕ ਪਰ ਖੋਹ ਕੀਤੀ ਹੋਡਾਂ ਸਿਟੀ ਗੱਡੀ ਜਿਸਤੇ ਮੁੱਕਦਮਾ ਨੰਬਰ 17 ਮਿਤੀ 19/01/2022 ਜੁਰਮ 382 ਭ.ਦ.ਸ ਥਾਣਾ ਸਦਰ ਤਰਨ ਤਾਰਨ ਦਰਜ਼ ਰਜਿਸਟਰ ਹੋਇਆ ਸੀ , ਮਿਤੀ 20/01/2022 ਨੂੰ  ਪਿਸਤੋਲ ਦੀ ਨੋਕ ਪਰ ਖੋਹ ਕੀਤੀ ਵੈਨਊ ਗੱਡੀ ਜਿਸਤੇ ਮੁੱਕਦਮਾ ਨੰਬਰ 09 ਮਿਤੀ 20/01/2022 ਜੁਰਮ 379 ਬੀ ਭ.ਦ.ਸ ਥਾਣਾ ਸਦਰ ਤਰਨ ਤਾਰਨ ਦਰਜ਼ ਰਜਿਸਟਰ ਹੋਇਆ ਸੀ ਬ੍ਰਾਮਦ ਕਰਕੇ ਮੁੱਕਦਮਾ ਨੰਬਰ 22 ਮਿਤੀ 28/01/2022 ਜੁਰਮ 399, 402 ਬੀ 21/22/61/85 ਐਨ ਡੀਪੀ ਐਸ ਐਕਟ 25/54/59 ਥਾਣਾ ਸਦਰ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ |ਦੌਰਾਨੇ ਤਫਤੀਸ਼ ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ ਇੱਕ ਪਲਸਰ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ |
ਦੋਸ਼ੀਆਨ ਵਰਿੰਦਰ ਸਿੰਘ ਉਰਫ ਅੱਬੂ ਪੁੱਤਰ ਅਮਰੀਕ ਸਿੰਘ ਰੂਪ ਪੁੱਤਰ ਲੱਭਾ, ਰਾਜਾ ਪੁੱਤਰ ਅਵਤਾਰ ਸਿੰਘ ਵਾਸੀਆਨ ਬੈਂਕਾ ਥਾਣਾ ਭਿੱਖੀਵਿੰਡ, ਰਛਪਾਲ ਸਿੰੰਘ ਉਰਫ ਜਸਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸੁੱਗਾ, ਗੁਰਲਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਹਿੰਦੀਪੁਰ,ਕਰਨ ਪੁੱਤਰ ਜੱਸਾ ਵਾਸੀ ਅਲਗੋ ਕੋਠੀ, ਬਾਬਾ ਹੀਰਾ ਸਿੰਘ ਵਾਸੀ ਸੁਰਸਿੰਘ, ਗੁਰਨਿਸ਼ਾਨ ਸਿੰਘ ਵਾਸੀ ਸਰਾਏ ਦਿਵਾਨਾ ਮੌਕੇ ਤੋਂ ਫਰਾਰ ਹੋ ਗਏ | ਜਿਨ੍ਹਾਂ ਨੂੰ  ਮੁੱਕਦਮਾ ਉਕਤ ਵਿਚ ਨਾਮਜ਼ਦ ਕੀਤਾ ਗਿਆ | ਇਨ੍ਹਾਂ ਵਿਰੁਧ ਵੱਖ-ਵੱਖ ਧਰਾਵਾਂ ਤਹਿਤ ਮੁੱਕਦਮੇ ਦਰਜ਼ ਰਜਿਸਟਰ ਹਨ | ਜਿਹਨਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
ਇਥੇ ਵਰਨਣਯੋਗ ਗੱਲ ਇਹ ਹੈ ਕਿ ਉਕਤ ਦੋਸ਼ੀਆਂ ਨੇ ਪਿਸਤੋਲ ਦੀ ਨੋਕ ਤੇ ਹੁਣ ਤੱਕ ਕੁੱਲ 11 ਵਾਰਦਾਤਾ ਨੂੰ  ਅੰਜ਼ਾਮ ਦਿੱਤਾ ਹੈ |ਗਿ੍ਫਤਾਰ ਦੋਸ਼ੀਆਂ ਨੂੰ  ਪੇਸ਼ ਅਦਾਲਤ ਕਰਕੇ 03 ਦਿਨ ਦਾ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |
ਕਾਬੂ ਕੀਤੇ ਦੋਸ਼ੀਆਂ ਨੇ ਕਈ ਵਾਰਦਾਤਾਂ ਨੂੰ  ਇੰਜਾਮ ਦਿੱਤਾਂ ਹੈ
ਗੋਇੰਦਵਾਲ ਬਾਈਪਾਸ ਤੋਂ ਹਾਡਾਂ ਸਿਟੀ ਕਾਰ,ਬਾਬਾ ਬੁੱਢਾ ਸਾਹਿਬ ਨੇੜਿਉ ਪਿਸਤੋਲ ਦੀ ਨੋਕ ਤੇ ਵੈਨਿਉ ਕਾਰ,ਘਰਿਆਲਾ ਵਿਖੇ ਮੈਡੀਕਲ ਸਟੋਰ ਤੋਂ ਨੱਗਦੀ ਦੀ ਲੁੱਟ,ਸ਼ੇਰੋ ਤੋਂ ਕੱਪੜੇ ਦੀ ਦੁਕਾਨ ਤੇ ਲੁੱਟ, ਤਰਨਤਾਰਨ ਤੋਂ ਹੀਰਹਾਡਾਂ ਮੋਟਰਸਾਈਖਲ, ਪਲਾਸੌਰ ਤੋਂ ਪਲਸਰ ਮੋਟਰਸਾਈਕਲ,ਚੋਹਲਾ ਸਹਿਬ ਵਿਖੇ ਪੰਟਰੌਲ ਪੰਪ ਤੇ ਫਾਇਰੰਗ,ਅਟਾਰੀ ਰੋਡ ਤੇ ਝਬਾਲ ਲਾਗੇ ਬੰਦੂਕ ਦੀ ਨੋਕ ਤੇ ਜਨਰਲ ਸਟੋਰ ਦੀ ਲੁੱਟ, ਬਟਾਲਾ ਵਿਖੇ ਗਹਿਣਿਆ ਦੀ ਦੁਕਾਨ ਤੇ ਲੁੱਟ, ਤੋਂ ਇਲਾਵਾ ਕਸ਼ਮੀਰੀ ਭਟਕੇ ਵਿਅਕਤੀ ਤੋਂ ਕੱਪੜੇ ਦੀ ਲੁੱਟ ਆਦਿ ਸ਼ਾਮਿਲ ਹਨ |
29-02----------------------------------