ਗੱਤਾ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਏਜੰਸੀ

ਖ਼ਬਰਾਂ, ਪੰਜਾਬ

ਗੱਤਾ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

IMAGE

ਧਨੌਲਾ, 29 ਜਨਵਰੀ (ਅਮਨਦੀਪ ਬਾਂਸਲ) : ਨੇੜਲੇ ਪਿੰਡ ਫਰਵਾਹੀ ਰੋਡ 'ਤੇ ਅੱਜ ਸਵੇਰੇ ਉਸ ਸਮੇਂ ਸਨਸਨੀ ਦਾ ਮਾਹੌਲ ਪੈਂਦਾ ਹੋ ਗਿਆ ਜਦੋਂ ਇਕ ਗੱਤਾ ਫ਼ੈਕਟਰੀ ਵਿਚ ਸਪਾਰਕਿੰਗ ਹੋਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਫ਼ਾਇਰ ਬਿ੍ਗੇਡ ਦੀ ਕਰੀਬ 16-17 ਗੱਡੀਆਂ ਨੇ ਅੱਗ 'ਤੇ ਬੜੀ ਜੱਦੋ-ਜਹਿਦ ਨਾਲ ਕਾਬੂ ਪਾ ਕੇ 6-7 ਘੰਟਿਆਂ ਬਾਅਦ ਕਾਬੂ ਪਾਇਆ ਗਿਆ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੈਕਟਰੀ ਦੇ ਮਾਲਕ ਨਰਿੰਦਰ ਸਿੰਘ ਨੇ ਦਸਿਆ ਕਿ ਉਸ ਦੀ ਫ਼ੈਕਟਰੀ ਵਿਚ ਰੀਲਾਂ ਬਣਾਉਣ ਵਾਲੇ ਪੇਪਰ ਕੌਨ ਬਣਦੇ ਹਨ |
ਉਨ੍ਹਾਂ ਦਸਿਆ ਕਿ ਗੁਆਂਢੀਆਂ ਨੇ ਸੂਚਨਾ ਦਿਤੀ ਕਿ ਫ਼ੈਕਟਰੀ ਨੂੰ  ਅੱਗ ਲੱਗੀ ਪਈ ਹੈ ਤਾਂ ਉਨ੍ਹਾਂ ਤੁਰਤ ਫਾਇਰ ਬਿ੍ਗੇਡ ਬਰਨਾਲਾ ਤੇ ਟਰਾਈਡੈਂਟ ਫ਼ੈਕਟਰੀ ਵਿਖੇ ਸੂਚਨਾ ਦਿਤੀ ਸੂਚਨਾ ਮਿਲਦਿਆਂ ਹੀ ਫਾਇਰ ਅਫ਼ਸਰ ਅਮਰਿੰਦਰ ਸਿੰਘ ਸੰਧੂ ਤੇ ਟ੍ਰਾਈਡੈਂਟ ਫਿਰ ਗੱਡੀ ਦੇ ਫ਼ਾਇਰਮੈਨ ਪ੍ਰਦੀਪ ਕੁਮਾਰ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਅੱਗ ਬੁਝਾਉਣੀ ਸ਼ੁਰੂ ਕਰ ਦਿਤੀ |
ਫ਼ੈਕਟਰੀ ਮਾਲਕ ਨਰਿੰਦਰ ਨੇ ਦਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਕਰੀਬ 15-20 ਲੱਖ ਰੁਪਏ ਦਾ ਫ਼ੈਕਟਰੀ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਦਸਿਆ ਕਿ ਅੱਗ ਲੱਗਣ ਦਾ ਕਾਰਨ ਸਪਾਰਕ ਹੋਣਾ ਲੱਗਦਾ ਹੈ | ਇਸ ਮੌਕੇ ਕੁਲਦੀਪ ਸਿੰਘ ਸੰਧੂ, ਸੁਖਦੀਪ ਸਿੰਘ ਸ਼ੀਪਾ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ, ਸੇਵਾ ਸਿੰਘ ਤੇ ਗੋਪੀ ਆਦਿ ਤੋਂ ਇਲਾਵਾਂ ਅੱਗ 'ਤੇ ਕਾਬੂ ਪਾਉਣ ਲਈ ਨੇੜਲੇ ਗੁਆਂਢੀਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਮਦਦ ਕੀਤੀ |
29---3ਏ